

ਅਜੈ ਸਿਨਹਾ ਨੂੰ ਸੀ. ਐਮ. ਡੀ. ਪਾਵਰਕਾਮ ਦਾ ਐਡੀਸ਼ਨਲ ਚਾਰਜ ਸੌਂਪਿਆ ਪਟਿਆਲਾ : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਸਕੱਤਰ ਊਰਜਾ ਅਜੈ ਸਿਨਹਾ ਨੂੰ ਸੀ. ਐਮ. ਡੀ. ਪਾਵਰਕਾਮ ਦਾ ਐਡੀਸ਼ਨਲ ਚਾਰਜ ਸੌਂਪਿਆ ਹੈ । ਇਹ ਹੁਕਮ ਪਾਵਰਕਾਮ ਦੇ ਸੀ. ਐਮ. ਡੀ. ਇੰਜ. ਬਲਦੇਵ ਸਿੰਘ ਸਰਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਜਾਰੀ ਹੋਏ ਹਨ, ਜਿਸਤੋ ਬਾਅਦ ਅੱਜ ਅਜੈ ਸਿਨਹਾ ਨੂੰ ਇਹ ਚਾਰਜ ਦੇ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਅਜੈ ਕੁਮਾਰ ਸਿਨਹਾ 1996 ਬੈਚ ਦੇ ਸੀਨੀਅਰ ਆਈ. ਏ. ਐਸ. ਅਧਿਕਾਰੀ ਹਨ, ਜਿਨ੍ਹਾ ਨੂੰ ਉਨ੍ਹਾ ਦੀਆਂ ਚੰਗੀਆਂ ਸੇਵਾਵਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ ।