post

Jasbeer Singh

(Chief Editor)

National

ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ

post-img

ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ ਜੰਮੂ-ਕਸ਼ਮੀਰ, 8 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਖੇਤਰ ਆਨੰਤਨਾਗ ਦੇ ਸਾਬਕਾ ਸਰਕਾਰੀ ਡਾਕਟਰ ਆਦਿਲ ਅਹਿਮਦ ਰਾਜਥਰ ਦੇ ਲਾਕਰ ਵਿਚੋਂ ਏ. ਕੇ. 47 ਰਾਈਫਲ ਮਿਲੀ ਹੈ।ਦੱਸਣਯੋਗ ਹੈ ਕਿ ਡਾਕਟਰ ਆਦਿਲ ਨੇ 24 ਅਕਤੂਬਰ 2024 ਤੱਕ ਅਨੰਤਨਾਗ ਵਿੱਚ ਸੇਵਾ ਨਿਭਾਈ ਅਤੇ ਉਹ ਅਨੰਤਨਾਗ ਦੇ ਜਲਗੁੰਡ ਦਾ ਰਹਿਣ ਵਾਲੇ ਹਨ। ਡਾਕਟਰ ਵਿਰੁੱਧ ਕਰ ਲਿਆ ਗਿਆ ਹੈ ਕੇੇਸ ਦਰਜ ਜਿਸ ਸਾਬਕਾ ਸਰਕਾਰੀ ਡਾਕਟਰ ਆਦਿਲ ਅਹਿਮਦ ਰਾਥਰ ਦੇ ਲਾਕਰ ਵਿਚੋਂ ਏ. ਕੇ. 47 ਰਾਈਫਲ ਬਰਾਮਦ ਹੋੲਈ ਹੈ ਵਿਰੁੱਧ ਪੁਲਸ ਸਟੇਸ਼ਨ ਨੌਗਾਮ ਵਿਖੇ ਵੱਖ-ਵੱਖ ਧਾਰਾਵਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਏ. ਕੇ. 47 ਮਿਲਣ ਤੇ ਏਜੰਸੀਆਂ ਕਰ ਰਹੀਆਂ ਹਨ ਡੂੰਘਾਈ ਨਾਲ ਜਾਂਚ ਡਾਕਟਰ ਦੇ ਲਾਕਰ ਵਿਚੋਂ ਇਸ ਤਰ੍ਹਾਂ ਹਥਿਆਰ ਮਿਲਣ ਨਾਲ ਸਾਰੇ ਪਾਸੇ ਸਨਸਨੀ ਫੈਲ ਗਈ ਹੈ ਅਤੇ ਜਾਂਚ ਏਜੰੰਸੀਆਂ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਧਰੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਮੂਲੀਅਤ ਤਾਂ ਨਹੀਂ। ਪੁਲਸ ਉਸਦੇ ਕਬਜ਼ੇ ਵਿੱਚੋਂ ਜ਼ਬਤ ਕੀਤੇ ਗਏ ਹਥਿਆਰਾਂ ਅਤੇ ਹੋਰ ਸਬੂਤਾਂ ਦੀ ਸਮੀਖਿਆ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ।

Related Post

Instagram