post

Jasbeer Singh

(Chief Editor)

crime

ਅਮਰੋਦ ਸਿੰਘ ਅਗੇਤਾ ਨੇ ਜ਼ਮੀਨੀ ਵਿਵਾਦ ਕਾਰਨ ਕੀਤੀ ਆਤਮ ਹੱਤਿਆਂ -ਪੁਲਸ ਵਲੋਂ ਡੂੰਘਾਈ ਨਾਲ ਜਾਂਚ ਸੁਰੂ

post-img

ਅਮਰੋਦ ਸਿੰਘ ਅਗੇਤਾ ਨੇ ਜ਼ਮੀਨੀ ਵਿਵਾਦ ਕਾਰਨ ਕੀਤੀ ਆਤਮ ਹੱਤਿਆਂ -ਪੁਲਸ ਵਲੋਂ ਡੂੰਘਾਈ ਨਾਲ ਜਾਂਚ ਸੁਰੂ ਨਾਭਾ 10 ਜੂਲਾਈ () ਪਿੰਡ ਅਗੇਤਾ ਦੇ ਕਿਸਾਨ ਵਾਸੀ ਡਿਫੈਂਸ ਕਾਲੋਨੀ ਨਾਭਾ ਅਮਰੋਦ ਸਿੰਘ ਵਲੋਂ ਅਪਣੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲੈਕੇ ਅਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਉਸ ਦੀ ਪਤਨੀ ਅਤੇ ਮਿ੍ਰਤਕ ਅਮਰੋਦ ਸਿੰਘ ਵਲੋਂ ਲਿਖੇ ਸੁਸਾਇਡ ਨੋਟ ਮੂਤਾਬਕ ਅਮਰੋਦ ਸਿੰਘ ਦੇ ਭਰਾ ਵਲੋਂ ਉਸ ਹਿੱਸਾ ਅਪਣੇ ਨਾਮ ਕਰਵਾਕੇ ਧੋਖਾਧੜੀ ਕਰ ਲਈ ਸੀ ਜਿਸ ਕਾਰਨ ਉਸ ਨੂੰ ਇਹ ਕਦਮ ਪੁੱਟਣਾ ਪਿਆ ਮਿਰਤਕ ਦੀ ਇਕਲੋਤੀ ਬੇਟੀ ਵਿਦੇਸ਼ ਚ ਰਹਿੰਦੀ ਹੈ ਤੇ ਪਤਨੀ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਮੇਰੇ ਪਤੀ ਨਾਲ ਉਸ ਦੇ ਭਰਾ ਵਲੋਂ ਧੋਖਾਧੜੀ ਕੀਤੀ ਗਈ ਹੈ ਮੇਰਾ ਸਭ ਕੁੱਝ ਬਰਬਾਦ ਹੋ ਗਿਆ ਹੈ ਇਸ ਸਬੰਧੀ ਐਸ ਐਚ ਓ ਸਦਰ ਥਾਣਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਮਰੋਦ ਸਿੰਘ ਪੁੱਤਰ ਜਾਗਰ ਸਿੰਘ ਅਗੇਤਾ ਫਿਲਹਾਲ ਵਾਸੀ ਡਿਫੈਂਸ ਕਾਲੋਨੀ ਵਲੋਂ ਸੁਸਾਇਡ ਕੀਤੇ ਜਾਣ ਦੀ ਸੁਚਨਾ ਮਿਲੀ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕਰਦਿਆ ਅਗਲੇਰੀ ਕਾਰਵਾਈ ਅਰੰਭੀ ਜਾਵੇਗੀ

Related Post