post

Jasbeer Singh

(Chief Editor)

Latest update

Angad Saini Accident : ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਗੰਨਮੈਨ ਵੀ ਜ਼ਖ਼ਮੀ; ਮੈਕਸ ਹਸਪਤਾਲ ਚ ਜ

post-img

ਪਤ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ। ਜਦ ਉਨ੍ਹਾਂ ਦੀ ਕਾਰ ਪਿੰਡ ਟੌਂਸਾ ਨਜ਼ਦੀਕ ਪੁੱਜੀ ਤਾਂ ਅਚਾਨਕ ਸੜਕ ਵਿਚਕਾਰ ਇੱਕ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਂਦਿਆਂ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੀ ਇਕ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ।ਨਵਾਂਸ਼ਹਿਰ ਤੋਂ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਟੌਂਸਾ ਲਾਗੇ ਇਕ ਐਂਬੂਲੈਂਸ ਨਾਲ ਹੋਈ ਟੱਕਰ ਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ (Angad Singh Saini), ਉਨ੍ਹਾਂ ਦੇ ਗੰਨਮੈਨ ਸਮੇਤ ਜਲੰਧਰ ਦੇ ਇਕ ਅਫ਼ਸਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸੇ ਦੌਰਾਨ ਅੰਗਦ ਦੀ ਕਾਰ ਦੇ ਪਰਖੱਚੇ ਉੱਡ ਗਏ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਅੱਜ ਸਬ ਡਵੀਜ਼ਨ ਬਲਾਚੌਰ ਦੇ ਸਨਅਤੀ ਖੇਤਰ ਪਿੰਡ ਟੌਂਸਾ ਨੇੜੇ ਸੜਕ ਹਾਦਸੇ ਚ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ। ਜਦ ਉਨ੍ਹਾਂ ਦੀ ਕਾਰ ਪਿੰਡ ਟੌਂਸਾ ਨਜ਼ਦੀਕ ਪੁੱਜੀ ਤਾਂ ਅਚਾਨਕ ਸੜਕ ਵਿਚਕਾਰ ਇੱਕ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਂਦਿਆਂ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੀ ਇਕ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਚ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਕਾਰ ਨੂੰ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਚ ਜ਼ਖ਼ਮੀ ਸਾਬਕਾ ਵਿਧਾਇਕ ਅੰਗਦ ਸਿੰਘ ਨੂੰ ਇਲਾਜ ਲਈ ਮੈਕਸ ਹਸਪਤਾਲ ਮੁਹਾਲੀ ਦਾਖਲ ਕਰਵਾਇਆ ਗਿਆ ਹੈ। ਜਦਕਿ ਇਸ ਹਾਦਸੇ ਚ ਦੋ ਗੰਨਮੈਨ ਤੇ ਜਲੰਧਰ ਦੇ ਇਕ ਅਫ਼ਸਰ ਨੂੰ ਦਾਖਲ ਕਰਵਾਇਆ ਗਿਆ ਹੈ।

Related Post