ਥਾਣਾ ਭਾਦਸੋਂ ਪੁਲਸ ਨੇ 11 ਜਣਿਆਂ ਵਿਰੁੱਧ ਕੀਤਾ ਕੇਸ ਦਰਜ ਭਾਦਸੋਂ, 11 ਮਈ : ਥਾਣਾ ਭਾਦਸੋਂ ਪੁਲਸ ਨੇ 11 ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 333, 115 (2), 351 (2, 3), 190, 191 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਓਮ ਪ੍ਰਕਾਸ਼ ਪੁੱਤਰ ਮੁਖਤਿਆਰ ਦਾਸ, ਮੰਦਿਰ ਦਾਸ ਪੁੱਤਰ ਓਮ ਪ੍ਰਕਾਸ਼, ਗੀਤਾ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀਆਨ ਪਿੰਡ ਗਹਿਲੇ ਜਿਲਾ ਮਾਨਸਾ, ਮੋਹਨ ਸਿੰਘ ਪੁੱਤਰ ਬਲਦੇਵ ਸਿੰਘ, ਹਰਜੀਤ ਕੋਰ ਪਤਨੀ ਮੋਹਨ ਸਿੰਘ ਵਾਸੀਆਨ ਪਿੰਡ ਕਲਿਆਵਾਲੀ ਮੰਡੀ ਜਿਲਾ ਸਿਰਸਾ ਹਰਿਆਣਾ, ਮਨਜੀਤ ਦਾਸ ਪੁੱਤਰ ਪ੍ਰੀਤਮ ਦਾਸ, ਪ੍ਰੀਤਮ ਦਾਸ ਪੁੱਤਰ ਬਾਲਕ ਦਾਸ ਵਾਸੀਆਨ ਪਿੰਡ ਲੋਗੋਂਵਾਲ ਜਿਲਾ ਸੰਗਰੂਰ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੋਮਲ ਦਾਸ ਪੁੱਤਰ ਠਾਕਰ ਦਾਸ ਵਾਸੀ ਪਿੰਡ ਭੋੜੇ ਥਾਣਾ ਭਾਦਸੋਂ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਮੇਰਾ ਸਹੁਰਾ ਪਰਿਵਾਰ ਹੈਤੇ 2 ਮਈ 25 ਨੂੰ ਉਪਰੋਕਤ ਵਿਅਕਤੀਆਂ ਨੇ ਉਸਦੇ(ਸਿ਼ਕਾਇਤਕਰਤਾ) ਦੇਘਰ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਛੁਡਾਉਣ ਆਈ ਉਸ ਦੀ ਮਾਤਾ ਬੇਅੰਤ ਕੌਰ ਦੀ ਵੀ ਕੁੱਟਮਾਰ ਕੀਤੀ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
