
ਪੈਰਿਸ ਜਾ ਕੇ ਭਾਰਤੀ ਹਾਕੀ ਟੀਮ ਦੀ ਹੌਂਸਲਾ ਅਫਜਾਈ ਕਰਨ ਲਈ ਪੈਰਿਸ ਜਾਣ ਦੇ ਚਾਹਵਾਨ ਭਗਵੰਤ ਮਾਨ ਨੂੰ ਨਹੀਂ ਮਿਲੀ ਹਾਲੇ ਵ
- by Jasbeer Singh
- August 2, 2024

ਪੈਰਿਸ ਜਾ ਕੇ ਭਾਰਤੀ ਹਾਕੀ ਟੀਮ ਦੀ ਹੌਂਸਲਾ ਅਫਜਾਈ ਕਰਨ ਲਈ ਪੈਰਿਸ ਜਾਣ ਦੇ ਚਾਹਵਾਨ ਭਗਵੰਤ ਮਾਨ ਨੂੰ ਨਹੀਂ ਮਿਲੀ ਹਾਲੇ ਵਿਦੇਸ਼ ਮੰਤਰਾਲਾ ਤੋਂ ਮਨਜ਼ੂਰੀ ਦਿੱਲੀ : ਵਿਦੇਸ਼ੀ ਧਰਤੀ ਪੈਰਿਸ ਵਿਚ ਜਾ ਕੇ ਭਾਰਤੀ ਹਾਕੀ ਟੀਮ ਦੀ ਹੌਂਸਲਾ ਅਫਜਾਈ ਕਰਨ ਲਈ ਪੈਰਿਸ ਜਾਣ ਦੀ ਇੱਛਾ ਰੱਖਣ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਹਾਲੇ ਵਿਦੇਸ਼ ਮੰਤਰਾਲਾ ਤੋਂ ਮਨਜ਼ੂਰੀ ਨਹੀ ਮਿਲੀ ਹੈ, ਜਿਸਦਾ ਹਾਲੇ ਇੰਤਜ਼ਾਰ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜਿਸ ਭਾਰਤੀ ਹਾਕੀ ਟੀਮ ਦੀ ਹੌਂਸਲਾ ਅਫਜਾਈ ਲਈ ਮੁੱਖ ਮੰਤਰੀ ਪੈਰਿਸ ਜਾਣਾ ਚਾਹੁੰਦੇ ਹਨ ਵਿਚ ਜਿ਼ਆਦਾਤਰ ਖਿਡਾਰੀ ਪੰਜਾਬੀ ਹਨ ਤੇ ਇਸ ਟੀਮ ਵਲੋਂ ਓਲੰਪਿਕ ਵਿਚ 4 ਅਗਸਤ ਨੂੰ ਆਪਣਾ ਪਹਿਲਾ ਕੁਆਰਟਰ ਫਾਈਨਲ ਮੈਚ ਖੇਡਿਆ ਜਾਣਾ ਹੈ।