post

Jasbeer Singh

(Chief Editor)

Latest update

ਬਰਫ `ਚ ਫਸੇ ਸੈਲਾਨੀਆਂ ਵਿਚੋਂ 68 ਸੈਲਾਨੀਆਂ ਨੂੰ ਬਚਾਇਆ ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਨੇ

post-img

ਬਰਫ `ਚ ਫਸੇ ਸੈਲਾਨੀਆਂ ਵਿਚੋਂ 68 ਸੈਲਾਨੀਆਂ ਨੂੰ ਬਚਾਇਆ ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਨੇ ਹਿਮਾਚਲ : ਗੁਲਮਰਗ ਦੇ ਰਸਤੇ `ਚ ਫਸੇ ਕਈ ਸੈਲਾਨੀਆਂ ਨੂੰ ਸਬੰਧੀ ਪੁਲਸ ਪ੍ਰਸ਼ਾਸਨ ਵਲੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਭਾਰਤੀ ਫੌਜ ਦੇ ਚਿਨਾਰ ਵਾਰੀਅਰਜ਼ ਵਲੋਂ ਸੈਲਾਨੀਆਂ ਨੂੰ ਬਚਾਇਆ ਗਿਆ। ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਮੁਤਾਬਕ ਇਸ ਦੌਰਾਨ ਕੁੱਲ 68 ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿੱਚ 30 ਔਰਤਾਂ, 30 ਪੁਰਸ਼ ਅਤੇ 8 ਬੱਚੇ ਸ਼ਾਮਲ ਹਨ। ਇਸ ਤੋਂ ਬਾਅਦ ਸਾਰੇ 137 ਸੈਲਾਨੀਆਂ ਨੂੰ ਗਰਮ ਭੋਜਨ, ਆਸਰਾ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ । ਚਿਨਾਰ ਵਾਰੀਅਰ ਨੇ ਆਪਣੇ ਟਵੀਟ `ਚ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਚਿਨਾਰ ਕੋਰ ਨੂੰ ਸਿਵਲ ਪ੍ਰਸ਼ਾਸਨ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ । ਇਸ ਦੇ ਅਨੁਸਾਰ ਚਿਨਾਰ ਵਾਰੀਅਰਜ਼ ਨੇ ਕੁਲਗਾਮ ਦੇ ਮੁਨਾਦ ਪਿੰਡ ਦੀ ਇੱਕ ਗਰਭਵਤੀ ਔਰਤ ਨੂੰ ਬਚਾਉਣ ਲਈ ਐਮਰਜੈਂਸੀ ਸੰਕਟ ਕਾਲ ਦਾ ਜਵਾਬ ਦਿੱਤਾ। ਭਾਰੀ ਬਰਫਬਾਰੀ ਦੌਰਾਨ ਬਚਾਅ ਟੀਮ ਸਮੇਂ `ਤੇ ਮੌਕੇ `ਤੇ ਪਹੁੰਚ ਗਈ । ਤੁਰੰਤ ਜੀਵਨ ਬਚਾਉਣ ਵਾਲੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਮਰੀਜ਼ ਨੂੰ ਯਾਰੀਪੋਰਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।ਜਿ਼ਕਰਯੋਗ ਹੈ ਕਿ ਚਿਨਾਰ ਕੋਰ ਦਾ ਨਾਂ ਇੱਥੋਂ ਦੇ ਚਿਨਾਰ ਦਰਖਤ ਦੇ ਨਾਂ `ਤੇ ਰੱਖਿਆ ਗਿਆ ਹੈ। ਫੌਜ ਦੀ ਇਹ ਟੀਮ ਜੰਮੂ-ਕਸ਼ਮੀਰ ਦੇ ਪੂਰਬੀ ਅਤੇ ਉੱਤਰੀ ਖੇਤਰਾਂ `ਚ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੀ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ `ਚ ਮੌਸਮ ਖਰਾਬ ਹੈ । ਮੁੱਖ ਮੰਤਰੀ ਉਮਰ ਅਬਦੁੱਲਾ ਮੁਤਾਬਕ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕਾਜ਼ੀਗੁੰਡ ਸ਼ਹਿਰ `ਚ ਬਰਫਬਾਰੀ ਕਾਰਨ ਕਰੀਬ 2000 ਵਾਹਨ ਫਸੇ ਹੋਏ ਹਨ।

Related Post