post

Jasbeer Singh

(Chief Editor)

National

ਮੱਧ ਪ੍ਰਦੇਸ਼ 'ਚ 'ਚੀਨੀ ਡੋਰ' ਨੇ ਲਈ ਇਕ ਹੋਰ ਜਾਨ

post-img

ਮੱਧ ਪ੍ਰਦੇਸ਼ 'ਚ 'ਚੀਨੀ ਡੋਰ' ਨੇ ਲਈ ਇਕ ਹੋਰ ਜਾਨ ਇੰਦੌਰ, (ਮੱਧ ਪ੍ਰਦੇਸ਼), 12 ਜਨਵਰੀ 2026 : ਇੰਦੌਰ 'ਚ ਐਤਵਾਰ ਨੂੰ ਕਥਿਤ ਤੌਰ 'ਤੇ ਚੀਨੀ ਡੋਰ (ਨਾਇਲੋਨ ਦੀ ਤਿੱਖੀ ਡੋਰ) ਨਾਲ ਗਲਾ ਕੱਟੇ ਜਾਣ ਕਾਰਨ ਮੋਟਰਸਾਈਕਲ ਸਵਾਰ ਰਘੁਵੀਰ ਧਾਕੜ (45) ਦੀ ਮੌਤ ਹੋ ਗਈ । ਇਸ ਡੋਰ 'ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ ਇਸ ਦੀ ਵਰਤੋਂ ਆਪਣੇ ਵਿਰੋਧੀਆਂ ਦੀਆਂ ਪਤੰਗਾਂ ਕੱਟਣ ਲਈ ਕਰਦੇ ਹਨ । ਮੋਟਰਸਾਈਕਲ ਸਵਾਰ ਦੀ ਗਲਾ ਕੱਟਣ ਕਾਰਨ ਮੌਤ 1 ਪੁਲਸ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਹੇ ਰਘੁਵੀਰ ਧਾਕੜ ਦਾ ਖਜਰਾਨਾ ਚੌਕ ਅਤੇ ਬੰਗਾਲੀ ਚੌਕ ਦੇ ਦਰਮਿਆਨ ਪਤੰਗ ਦੀ ਤਿੱਖੀ ਡੋਰ ਨਾਲ ਗਲਾ ਕੱਟਿਆ ਗਿਆ । ਸ਼ਹਿਰ 'ਚ 'ਚੀਨੀ ਡੋਰ' ਨਾਲ ਗਲਾ ਕੱਟਣ ਕਾਰਨ ਸੜਕ 'ਤੇ ਕਿਸੇ ਵਿਅਕਤੀ ਦੀ ਜਾਨ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ । 30 ਨਵੰਬਰ 2025 ਨੂੰ ਬਾਈਪਾਸ ਰੋਡ 'ਤੇ ਮੋਟਰਸਾਈਕਲ ਚਲਾ ਰਹੇ ਇਕ 16 ਸਾਲਾ ਲੜਕੇ ਦੀ ਵੀ ਪਤੰਗ ਦੀ ਡੋਰ ਨਾਲ ਗਲਾ ਕੱਟਣ ਕਾਰਨ ਮੌਤ ਹੋ ਗਈ ਸੀ ।

Related Post

Instagram