
ਥਾਣਾ ਸਿਵਲ ਲਾਈਨ ਨੇ ਕੀਤਾ 8 ਵਿਅਕਤੀਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤਹਿਤ ਕੇਸ ਦ
- by Jasbeer Singh
- July 6, 2024

ਥਾਣਾ ਸਿਵਲ ਲਾਈਨ ਨੇ ਕੀਤਾ 8 ਵਿਅਕਤੀਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤਹਿਤ ਕੇਸ ਦਰਜ ਪਟਿਆਲਾ, 6 ਜੁਲਾਈ () : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਹਿਮਾਂਸ਼ੂ ਪੁੱਤਰ ਜਸਵੀਰ ਸਿੰਘ ਵਾਸੀ ਧੀਰੂ ਨਗਰ ਪਟਿਆਲਾ ਦੀ ਸਿ਼ਕਾਇਤ ਦੇ ਆਧਾਰਾ ਤੇ 8 ਵਿਅਕਤੀਆਂ ਵਿਰੁੱਧ ਧਾਰਾ 115 (2), 126 (2), 33, 303 (2), 324 (4) (5), 191 (3), 190, 351 (1) (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਹੁਲ ਪੁੱਤਰ ਵਿੱਕੀ, ਵਿੱਕੀ ਪੁੱਤਰ ਗੁਰਮੇਲ ਸਿੰਘ, ਹੈਰੀ ਪਤਨੀ ਰੋਹਿਤ, ਸਾਗਰ ਪੁੱਤਰ ਰਾਜੂ, ਰੋਹਿਤ ਪੁੱਤਰ ਵਿੱਕੀ ਕਲਿਆਣ, ਦੀਪੂ, ਟਿੱਡਾ, ਲਵੀ, ਗੋਰਵ ਪੁੱਤਰ ਦਵਿੰਦਰ, ਕੱਲਚ ਵਾਸੀਆਨ ਧੀਰੂ ਨਗਰ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਹਿਮਾਂਸ਼ੂ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ5 ਜੁਲਾਈ ਨੂੰਜਦੋਂ ਉਹ ਮੋਟਰਾਇਕਲ ਤੇ ਸਵਾਰ ਹੋ ਕੇ ਗਲੀ ਨੰ. 01 ਵਿੱਚੋ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਉਪਰੋਕਤ ਘਟਨਾ ਵਾਪਰਨ ਦਾ ਮੁੱਖ ਕਾਰਨ 22 ਜੂਨ ਨੂੰ ਉਪਰੋਕਤ ਵਿਅਕਤੀਆਂ ਵਲੋਂ ਸਿ਼ਕਾਇਤਕਰਤਾ ਦੇ ਘਰ ਆ ਕੇ ਹਮਲਾ ਕਰਕੇ ਭੰਨਤੋੜ ਕਰਕੇ ਕੈਮਰੇ ਵੀ ਤੋੜ ਕੇ ਚੋਰੀ ਕਰਨਾ ਸੀ।ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।