post

Jasbeer Singh

(Chief Editor)

Latest update

ਅਮਰੀਕਾ ਵਿਚ ਵਾਪਰੇ ਟਰੱਕ ਹਾਦਸੇ ਦੇ ਡਰਾਈਵਰ ਨੂੰ ਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

post-img

ਅਮਰੀਕਾ ਵਿਚ ਵਾਪਰੇ ਟਰੱਕ ਹਾਦਸੇ ਦੇ ਡਰਾਈਵਰ ਨੂੰ ਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ ਅਮਰੀਕਾ, 25 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਵਿਖੇ ਕੁੱਝ ਦਿਨ ਪਹਿਲਾਂ ਵਾਪਰੇ ਸੜਕੀ ਹਾਦਸੇ ਦੇ ਜਿੰਮੇਵਾਰ ਮੰਨੇ ਜਾ ਰਹੇ ਟਰੱਕ ਚਾਲਕ ਹਰਜਿੰਦਰ ਸਿੰਘ ਨੂੰ ਮਾਨਯੋਗ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਵਿਖੇ ਬਣੇ ਫਲੋਰੀਡਾ ਹਾਈਵੇਅ `ਤੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਕੀਤੀ ਹੈ ਰਹਿਮ ਦੀ ਅਪੀਲ ਟਰੱਕ ਚਾਲਕ ਹਰਜਿੰਦਰ ਸਿੰਘ ਨੂੰ ਸੜਕੀ ਹਾਦਸੇ ਦਾ ਜਿੰਮੇਵਾਰ ਮੰਨਦਿਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹਰਜਿੰਦਰ ਸਿੰੰਘ ਨੂੰ ਕੋਰਟ ਇਕ ਲੰਮੀ ਸਜ਼ਾ ਦੇ ਸਕਦੀ ਹੈ ਪਰ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੋਰਟ ਨੂੰ ਨਰਮੀ ਵਰਤਣ ਦੀ ਅਪੀਲ ਕੀਤੀ ਹੈ। ਹਰਜਿੰਦਰ ਸਿੰਘ ਤੇ ਦਰਜ ਕੀਤੇ ਗਏ ਹਨ ਤਿੰਨ ਮਾਮਲੇ ਦਰਜ ਸੜਕੀ ਹਾਦਸੇ ਤੋਂ ਬਾਅਦ ਫਲੋਰਿਡਾ ਛੱਡ ਨਿਊਯਾਰਕ ਚਲੇ ਗਏ ਹਰਜਿੰਦਰ ਸਿੰਘ ਨੂੰ ਮੁੜ ਫਲੋਰਿਡ ਲਿਆ ਕੇ ਜਿਥੇ ਉਸ ਤੇ ਸੜਕੀ ਹਾਦਸੇੇ ਵਿਚ ਤਿੰਨ ਲੋਕਾਂ ਦੀ ਮੌਤ ਦਾ ਜਿੰਮੇਵਾਰ ਮੰਨਦਿਆਂ ਮਾਨਯੋਗ ਕੋਰਟ ਵਿਚ ਕੇਸ ਚਲਾਇਆ ਜਾ ਰਿਹਾ ਹੈ, ਉਥੇ ਹਰਜਿੰਦਰ ਸਿੰਘ ਤੇ ਤਰ੍ਹਾਂ ਤਰ੍ਹਾਂ ਤੋਂ ਤਿੰਨ ਕੇਸ ਵੀ ਦਰਜ ਕੀਤੇ ਗਏ ਹਨ। ਪਿਛਲੇ ਸ਼ਨੀਵਾਰ ਨੂੰ ਸੇਂਟ ਲੂਸੀ ਕਾਉਂਟੀ ਜੱਜ ਲੌਰੇਨ ਸਵੀਟ ਨੇ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਮੰਨਿਆ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਇਸ ਲਈ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਸੰਸਦ ਮੈਂਬਰ ਹਰਸਿਮਰਤ ਵੱਲੋਂ ਵਿਦੇਸ਼ ਮੰਤਰੀ ਨੂੰ ਅਪੀਲ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਹਰਜਿੰਦਰ ਨੂੰ ਕਾਨੂੰਨੀ ਸਲਾਹਕਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਤਾਂ ਜੋ ਉਸਦਾ ਕੇਸ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ।

Related Post