National
0
ਸੀ.ਆਰ.ਪੀ.ਐੱਫ. ਅਤੇ ਜਿ਼ਲ੍ਹਾ ਫ਼ੋਰਸ ਦੀ ਸਾਂਝੀ ਪਾਰਟੀ ਨੇ ਘੇਰਾਬੰਦੀ ਕਰਕੇ 2 ਲੱਖ ਦੀ ਇਨਾਮੀ ਔਰਤ ਸਮੇਤ ਤਿੰਨ ਨਕਸਲੀਆਂ
- by Jasbeer Singh
- August 26, 2024
ਸੀ.ਆਰ.ਪੀ.ਐੱਫ. ਅਤੇ ਜਿ਼ਲ੍ਹਾ ਫ਼ੋਰਸ ਦੀ ਸਾਂਝੀ ਪਾਰਟੀ ਨੇ ਘੇਰਾਬੰਦੀ ਕਰਕੇ 2 ਲੱਖ ਦੀ ਇਨਾਮੀ ਔਰਤ ਸਮੇਤ ਤਿੰਨ ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਜਿ਼ਲ੍ਹੇ `ਚ ਜਗਰਗੁੰਡਾ ਥਾਣਾ ਖੇਤਰ ਦੇ ਬੇਦਰੇ ਕੈਂਪ ਅਤੇ ਨੇੜੇ-ਤੇੜੇ ਜੰਗਲਾਤ ਖੇਤਰ ਤੋਂ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਜ਼ਿਲ੍ਹਾ ਫ਼ੋਰਸ ਦੀ ਸਾਂਝੀ ਪਾਰਟੀ ਨੇ ਘੇਰਾਬੰਦੀ ਕਰ ਕੇ 2 ਲੱਖ ਦੀ ਇਨਾਮੀ ਔਰਤ ਸਮੇਤ ਤਿੰਨ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਫ਼ੋਰਸਾਂ ਨੇ ਐਤਵਾਰ ਨੂੰ ਜਗਰਗੁੰਡਾ ਏਰੀਆ ਕਮੇਟੀ ਸੀ.ਐੱਨ.ਐੱਮ. ਮੈਂਬਰ ਉਈਕਾ ਮੋਟੀ (20) ਪਿਤਾ ਕੋਆ ਅਤੇ ਮਿਲੀਸ਼ੀਆ ਮੈਂਬਰ ਡੋਡੀ ਭੀਮਾ (21) ਪਿਤਾ ਬਧਰੂ ਨੂੰ ਗ੍ਰਿਫ਼ਤਾਰ ਕੀਤਾ ਹੈ।

