
ਜਿਲ੍ਹਾ ਪੁਲਸ ਸੰਗਰੂਰ ਨੇ ਕੀਤੇ ਸੰਗਰੂਰ ਸ਼ਹਿਰ ਹੋਈ ਚੋਰੀ ਦੀ ਵਾਰਦਾਤ 24 ਘੰਟਿਆਂ ਅੰਦਰ ਟਰੇਸ
- by Jasbeer Singh
- February 10, 2025

ਜਿਲ੍ਹਾ ਪੁਲਸ ਸੰਗਰੂਰ ਨੇ ਕੀਤੇ ਸੰਗਰੂਰ ਸ਼ਹਿਰ ਹੋਈ ਚੋਰੀ ਦੀ ਵਾਰਦਾਤ 24 ਘੰਟਿਆਂ ਅੰਦਰ ਟਰੇਸ 4 ਦੋਸੀ ਕਾਬੂ ਤੇ ਚੋਰੀਸ਼ੁਦਾ ਸਮਾਨ ਵੀ ਕੀਤਾ ਬ੍ਰਾਮਦ ਸੰਗਰੂਰ : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸ਼ਹਿਰ ਸੰਗਰੂਰ ਵਿਖੇ ਹੋਈ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 4 ਦੋਸੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਪਾਸੋਂ ਚੋਰੀ ਸ਼ੁਦਾ ਸਮਾਨ ਬ੍ਰਾਮਦ ਕਰਵਾਇਆ ਗਿਆ।ਉਨ੍ਹਾਂ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦੱਈ ਨੂਰਪੁਰਾ ਬਸਤੀ ਸੰਗਰੂਰ ਨੇ ਥਾਣਾ ਸਿਟੀ ਸੰਗਰੂਰ ਵਿਖੇ ਇਤਲਾਹ ਦਿੱਤੀ ਕਿ 7 ਫਰਵਰੀ 2025 ਦੀ ਰਾਤ ਨੂੰ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਦਰਵਾਜਿਆਂ ਦੇ ਲੌਕ ਟੁੱਟੇ ਹੋਏ ਸਨ, ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਖੁੱਲੀਆਂ ਪਈਆਂ ਸਨ। ਜਿਨ੍ਹਾਂ ਵਿੱਚੋ ਕੀਮਤੀ ਸਮਾਨ ਗਾਇਬ ਸੀ, ਜਿਸ ਤੇ ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 32, 8 ਫਰਵਰੀ 2025 ਅ/ਧ 331 (4), 305 ਬੀ. ਐਨ. ਐਸ. ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਾਲੂਮ ਵਿਅਕਤੀ/ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਦੌਰਾਨੇ ਤਫਤੀਸ਼ ਮੁਕੱਦਮਾ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ ਸੰਗਰੂਰ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਸ ਸੰਗਰੂਰ (ਡਿਟੈਕਟਿਵ) ਸੰਗਰੂਰ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਦੀ ਟੀਮ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ 9 ਫਰਵਰੀ 2025 ਨੂੰ 24 ਘੰਟਿਆਂ ਅੰਦਰ ਮੁੁਕੱਦਮਾ ਉਕਤ ਟਰੇਸ ਕਰਕੇ ਦੋਸ਼ੀਆਨ ਅਭਿਸ਼ੇਕ ਸਿੰਘ ਉਰਫ ਅਭੀ ਉਰਫ ਖੋਰਾ ਪੁੱਤਰ ਹਰਦੇਵ ਸਿੰਘ ਵਾਸੀ ਡਾ.ਅੰਬੇਦਕਰ ਨਗਰ ਥਾਣਾ ਸਿਟੀ ਸੰਗਰੂਰ, ਮਨਪ੍ਰੀਤ ਸਿੰਘ ਉਰਫ ਮੋਟਾ ਪੁੱਤਰ ਬਲਦੇਵ ਸਿੰਘ ਵਾਸੀ ਰਾਮਨਗਰ ਸਿਬੀਆ ਥਾਣਾ ਸਦਰ ਸੰਗਰੂਰ, ਪਰਮਜੀਤ ਸਿੰਘ ਉਰਫ ਤੋਤੀ ਪੁੱਤਰ ਗੁਰਮੀਤ ਸਿੰਘ ਵਾਸੀ ਰਾਮਨਗਰ ਸਿਬੀਆਂ ਥਾਣਾ ਸਦਰ ਸੰਗਰੂਰ ਅਤੇ ਰਜਨੀਸ਼ ਪੁੱਤਰ ਰਜੇਸ਼ ਕੁਮਾਰ ਵਾਸੀ ਸੋਹੀਆਂ ਰੋਡ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜਾ ਵਿੱਚੋਂ ਚੋਰੀਸੁਦਾ ਸਮਾਨ ਬ੍ਰਾਮਦ ਕਰਵਾਇਆ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.