ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ
- by Jasbeer Singh
- January 4, 2026
ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ ਤਿਰੂਪਤੀ, 4 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲੇ ਵਿਖੇ ਸ਼ਰਾਬ ਦੇ ਨਸ਼ੇ 'ਚ ਇਕ ਵਿਅਕਤੀ ਦੇਰ ਰਾਤ ਗੋਵਿੰਦਰਾਜਾ ਸਵਾਮੀ ਮੰਦਰ 'ਚ ਦਾਖਲ ਹੋਇਆ । ਗੋਪੁਰਮ ਤੇ ਚੜ੍ਹਨ ਅਤੇ ਕਲਸ਼ ਤੱਕ ਪਹੁੰਚਣ ਕਾਰਨ ਮਚੀ ਹਫ਼ੜਾ ਦਫ਼ੜੀ ਕੰਪਲੈਕਸ 'ਚ ਦਾਖਲ ਹੋਣ ਤੋਂ ਬਾਅਦ ਉਹ ਗੋਪੁਰਮ 'ਤੇ ਚੜ੍ਹਿਆ ਤੇ ਕਲਸ਼ ਤੱਕ ਪਹੁੰਚ ਗਿਆ, ਜਿਸ ਨਾਲ ਮੰਦਰ ਦੇ ਪ੍ਰਸ਼ਾਸਨ ਤੇ ਉੱਥੇ ਮੌਜੂਦ ਸ਼ਰਧਾਲੂਆਂ 'ਚ ਹਫੜਾ-ਦਫੜੀ ਮਚ ਗਈ। ਕਿਸੇ ਹੋਰ ਮੰਦਭਾਗੀ ਘਟਨਾ ਤੋਂ ਬਚਣ ਲਈ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ । ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਕੁੱਟਾਡੀ ਤਿਰੂਪਤੀ (45) ਵਜੋਂ ਕੀਤੀ ਜੋ ਤੇਲੰਗਾਨਾ ਉਤਰਨ ਲਈ ਸ਼ਰਾਬ ਦੀ ਕੀਤੀ ਮੰਗ ਦੇ ਨਿਜ਼ਾਮਾਬਾਦ ਜ਼ਿਲੇ ਦੇ ਕੁਰਮਾਵਾੜਾ 'ਚ ਪੇਂਡਮਲਾ ਰੈੱਡੀ ਕਾਲੋਨੀ ਦਾ ਰਹਿਣ ਵਾਲਾ ਹੈ । ਅਧਿਕਾਰੀਆਂ ਵੱਲੋਂ ਕੀਤੀ ਮੰਗ ਪੂਰੀ ਕਰਨ ਤੇ ਉੱਤਰਿਆ ਵਿਅਕਤੀ ਅਧਿਕਾਰੀਆਂ ਅਨੁਸਾਰ ਉਹ ਆਮ ਸ਼ਰਧਾਲੂਆਂ ਵਾਂਗ ਮੰਦਰ 'ਚ ਦਾਖਲ ਹੋਇਆ ਤੇ ਕਥਿਤ ਤੌਰ 'ਤੇ ਤੰਬੂ ਦੇ ਖੰਭਿਆਂ ਦੀ ਵਰਤੋਂ ਕਰ ਕੇ ਉੱਪਰ ਚੜ੍ਹ ਗਿਆ । ਉਸ ਨੇ ਕਿਹਾ ਕਿ ਉਹ ਉਦੋਂ ਤੱਕ ਹੇਠਾਂ ਨਹੀਂ ਆਵੇਗਾ ਜਦੋਂ ਤੱਕ ਉਸ ਨੂੰ ਸ਼ਰਾਬ ਨਹੀਂ ਮਿਲ ਜਾਂਦੀ। ਅਧਿਕਾਰੀਆਂ ਨੇ ਉਸ ਦੀ ਮੰਗ ਦੀ ਪਾਲਣਾ ਕੀਤੀ ਤੇ ਉਹ ਸੁਰੱਖਿਅਤ ਹੇਠਾਂ ਉਤਰ ਆਇਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ।
