
ਅੰਧ ਵਿਸ਼ਵਾਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਦਬਾਅ ਹੇਠ ਪੁੱਤਰ ਨੇ ਮਾਂ ਤੇ ਪਿੰਡ ਵਾਸੀਆਂ ਸਾਹਮਣੇ ਹੀ ਆਪਣੇ ਪਿਤਾ ਦਾ ਕੀਤ
- by Jasbeer Singh
- September 30, 2024

ਅੰਧ ਵਿਸ਼ਵਾਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਦਬਾਅ ਹੇਠ ਪੁੱਤਰ ਨੇ ਮਾਂ ਤੇ ਪਿੰਡ ਵਾਸੀਆਂ ਸਾਹਮਣੇ ਹੀ ਆਪਣੇ ਪਿਤਾ ਦਾ ਕੀਤਾ ਕਤਲ ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਜਿ਼ਲ੍ਹੇ ਦੇ ਬੀਘਾ ਪਿੰਡ ਵਿਚ ਅੰਧ ਵਿਸ਼ਵਾਸ ਕਾਰਨ ਪਿੰਡ ਵਾਸੀਆਂ ਦੇ ਦਬਾਅ ਹੇਠ ਪੁੱਤਰ ਨੇ ਮਾਂ ਤੇ ਪਿੰਡ ਵਾਸੀਆਂ ਸਾਹਮਣੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪਿਤਾ ਦਾ ਨਾਂ 55 ਸਾਲਾ ਲਖਨ ਰਿਕਿਆਸਨ ਸੀ। ਪੁੱਤਰ ਨੇ ਪਹਿਲਾਂ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਆਪਣੀ ਗੋਦ ਵਿਚ ਲਿਆ ਅਤੇ ਸਥਾਨਕ ਭਾਸ਼ਾ ਵਿਚ ਪੁੱਛਿਆ, ਬਾਬੂ ਜੀ, ਤੁਸੀਂ ਜ਼ਿੰਦਾ ਹੋ। ਜਦੋਂ ਦੋ-ਤਿੰਨ ਵਾਰ ਪੁੱਛਣ `ਤੇ ਵੀ ਪਿਤਾ ਬੇਜਾਨ ਰਿਹਾ ਤਾਂ ਪਿੰਡ ਵਾਸੀਆਂ ਦੇ ਦਬਾਅ ਹੇਠ ਸਭ ਦੇ ਸਾਹਮਣੇ ਲਾਸ਼ ਨੂੰ ਜ਼ਮੀਨ `ਤੇ ਰੱਖ ਕੇ ਕੁਹਾੜੀ ਨਾਲ ਉਸ ਦਾ ਗਲਾ ਵੱਢ ਦਿੱਤਾ। ਕਤਲ ਤੋਂ ਬਾਅਦ ਮੌਕੇ ’ਤੇ ਹੀ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ ਗਿਆ। ਕਤਲ ਤੋਂ ਬਾਅਦ ਪੁੱਤਰ ਸੀਯਾਰਾਮ ਦੀ ਮਾਂ ਨੇ ਉਸੇ ਕੁਹਾੜੀ `ਤੇ ਆਪਣੀਆਂ ਚੂੜੀਆਂ ਤੋੜ ਦਿੱਤੀਆਂ। ਪੁਲਿਸ ਨੇ ਮੁਲਜ਼ਮ ਪੁੱਤਰ ਸਮੇਤ ਚਾਰ ਨੂੰ ਕਾਬੂ ਕਰ ਲਿਆ ਹੈ।