
ਲੁਧਿਆਣਾ ਦੇ ਪਿੰਡ ਮਹਿਮੂਦਪੁਰਾ ਵਿਚ ਐਨਕਾਊਂਟਰ ਦੌਰਾਨ ਨੌਜਵਾਨ ਤੇ ਪੁਲਸ ਕਰਮਚਾਰੀ ਦੋਵੇਂ ਹੋਏ ਜ਼ਖ਼ਮੀ
- by Jasbeer Singh
- September 12, 2024

ਲੁਧਿਆਣਾ ਦੇ ਪਿੰਡ ਮਹਿਮੂਦਪੁਰਾ ਵਿਚ ਐਨਕਾਊਂਟਰ ਦੌਰਾਨ ਨੌਜਵਾਨ ਤੇ ਪੁਲਸ ਕਰਮਚਾਰੀ ਦੋਵੇਂ ਹੋਏ ਜ਼ਖ਼ਮੀ ਲੁਧਿਆਣਾ : ਪੰਜਾਬ ਦੇ ਜਿ਼ਲਾ ਲੁਧਿਆਣਾ ਦੇ ਪਿੰਡ ਮਹਿਮੂਦ ਪੁਰਾ ‘ਚ ਸਵੇਰ ਵੇਲੇ ਹੋਏ ਐਨਕਾਊਂਟਰ ਦੌਰਾਨ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੋਈ ਹੈ, ਜਿਸ ਵਿਚ ਪੁਲਸ ਕਰਮਚਾਰੀ ਦੇ ਜ਼ਖਮੀ ਹੋਣ ਬਾਰੇ ਵੀ ਗੱਲ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਮੂਦਪੁਰਾ ਵਿੱਚ ਸਵੇਰੇ 8:30 ਵਜੇ ਦੇ ਕਰੀਬ ਲੁਧਿਆਣਾ ਦੀ ਕ੍ਰਾਈਮ ਬ੍ਰਾਂਚ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੌਜਵਾਨ ਦੇ ਘਰ ਵਿਚ ਰੇਡ ਕੀਤੀ ਗਈ । ਨਸ਼ਾ ਤਸਕਰ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਅਤੇ ਉਸ ਵੱਲੋਂ ਆਪਣੇ ਸਾਥੀਆਂ ਨੂੰ ਬੁਲਾਇਆ ਗਿਆ। ਅਤੇ ਉਨ੍ਹਾਂ ਵੱਲੋਂ ਪੁਲਿਸ ਦੀ ਟੀਮ ‘ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਜਵਾਬੀ ਕਾਰਵਾਈ ‘ਚ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਅਤੇ ਉਸ ਨੌਜਵਾਨ ਨੂੰ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ ।