
ਛੱਤੀਸਗੜ੍ਹ ਦੇ ਕਬਾਇਲੀ ਬਹੁ-ਗਿਣਤੀ ਵਾਲੇ ਸੁਕਮਾ ਜ਼ਿਲ੍ਹੇ ਦੇ ਪਿੰਡ ’ਚ ਜਾਦੂ-ਟੋਨਾ ਕਰਨ ਦੇ ਸ਼ੱਕ ਹੇਠ ਤਿੰਨ ਮਹਿਲਾਵਾਂ ਸ
- by Jasbeer Singh
- September 16, 2024

ਛੱਤੀਸਗੜ੍ਹ ਦੇ ਕਬਾਇਲੀ ਬਹੁ-ਗਿਣਤੀ ਵਾਲੇ ਸੁਕਮਾ ਜ਼ਿਲ੍ਹੇ ਦੇ ਪਿੰਡ ’ਚ ਜਾਦੂ-ਟੋਨਾ ਕਰਨ ਦੇ ਸ਼ੱਕ ਹੇਠ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ ਛੱਤੀਸਗੜ੍ਹ : ਭਾਰਤ ਦੇਸ਼ ਦੇ ਛੱਤੀਸਗੜ੍ਹ ਦੇ ਕਬਾਇਲੀ ਬਹੁ-ਗਿਣਤੀ ਵਾਲੇ ਸੁਕਮਾ ਜ਼ਿਲ੍ਹੇ ਦੇ ਇੱਕ ਪਿੰਡ ’ਚ ਜਾਦੂ-ਟੋਨਾ ਕਰਨ ਦੇ ਸ਼ੱਕ ਹੇਠ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਨ੍ਹਾਂ ਹੱਤਿਆਵਾਂ ਦੇ ਮਾਮਲੇ ’ਚ ਇੱਕ ਹੀ ਪਿੰਡ ਦੇ ਪੰਜ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੋਂਟਾ ਥਾਣੇ ਅਧੀਨ ਪੈਂਦੇ ਖੇਤਰ ਦੇ ਏਕਤਲ ਪਿੰਡ ’ਚ ਵਾਪਰੀ ਤੇ ਪੀੜਤਾਂ ਦੀ ਪਛਾਣ ਮੌਸਮ ਕੰਨਾ (34), ਉਸ ਦੀ ਪਤਨੀ ਮੌਸਮ ਬਿਰੀ, ਮੌਸਮ ਬੁੱਚਾ (34), ਉਸ ਦੀ ਪਤਨੀ ਮੌਸਮ ਆਰਜ਼ੂ (32) ਅਤੇ ਇੱਕ ਹੋਰ ਮਹਿਲਾ ਕਰਕਾ ਲੱਛੀ (43) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ।