ਗੋਵਿੰਦਾ ਨੂੰ ਅਚਾਨਕ ਘਰ ਵਿਚ ਬੇਹੋਸ਼ ਹੋਣ ਤੇ ਕਰਵਾਇਆ ਹਸਪਤਾਲ ਦਾਖਲ
- by Jasbeer Singh
- November 12, 2025
ਗੋਵਿੰਦਾ ਨੂੰ ਅਚਾਨਕ ਘਰ ਵਿਚ ਬੇਹੋਸ਼ ਹੋਣ ਤੇ ਕਰਵਾਇਆ ਹਸਪਤਾਲ ਦਾਖਲ ਮੁੰੁਬਈ, 12 ਨਵੰਬਰ 2025 : ਪ੍ਰਸਿੱਧ ਫਿ਼ਲਮ ਸਟਾਰ ਗੋਿਿਵੰਦਾ ਨੂੰ ਘਰ ਵਿਚ ਹੀ ਅਚਾਨਕ ਬੇਹੋੋਸ਼ ਹੋਣ ਤੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਗੋਵਿੰਦਾ ਦੇ ਦੋਸਤ ਤੇ ਕਾਨੂੰਨੀ ਸਲਾਹਕਾਰ ਨੇ ਕੀ ਦੱਸਿਆ ਗੋਵਿੰਦਾ ਦੇ ਦੋਸਤ ਤੇ ਕਾਨੂੰਨੀ ਸਲਾਹਕਾਰ ਲੀਿਤ ਬਿੰਦਲ ਨੇ ਦੱਸਿਆ ਕਿ ਗੋਵਿੰਦਾ ਜਦੋਂ ਬੀਤੀ ਰਾਤ ਬੇਹੋਸ਼ ਹੋਏ ਤਾਂ ਡਾਕਟਰ ਨਾਲ ਸੰਪਰਕ ਕਰਕੇ ਕੁੱਝ ਦਵਾਈ ਦਿੱਤੀ ਗਈ ਪਰ ਬਾਅਦ ਵਿਚ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਅਨੁਸਾਰ ਅਦਾਕਾਰ ਨੂੰ ਬਿਮਾਰ ਮਹਿਸੂਸ ਹੋਣ ਤੋਂ ਬਾਅਦ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ ਸੀ । ਗੋਵਿੰਦਾ ਦੀਆਂ ਟੈਸਟ ਰਿਪੋਰਟਾਂ ਦੀ ਹੋ ਰਹੀ ਹੈ ਉਡੀਕ ਗੋਵਿੰਦਾ ਦੇ ਕਾਨੂੰਨੀ ਸਲਾਹਕਾਰ ਬਿੰਦਲ ਨੇ ਕਿਹਾ ਕਿ ਗੋਵਿੰਦਾ ਦੀਆਂ ਜੋ ਵੀ ਟੈਸਟ ਰਿਪੋਰਟਾਂ ਹਨ ਉਹ ਹਾਲੇ ਆਉਣੀਆਂ ਬਾਕੀ ਹਨ ਅਤੇ ਰਿਪੋਰਟਾਂ ਦੇ ਆਉਣ ਤੋਂ ਬਾਅਦ ਹੀ ਕੁੱਝ ਆਖਿਆ ਜਾ ਸਕਦਾ ਹੈ।

