post

Jasbeer Singh

(Chief Editor)

Punjab

ਪੰਜਾਬ ਵਿੱਚ ਵੱਧਦੇ ਨਸ਼ੇ ਵਿਉਪਾਰ ਨੇ ਬੇਤਹਾਸਾ ਅਪਰਾਧਾਂ ਵਿੱਚ ਵਾਧਾ ਕੀਤਾ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

post-img

ਪੰਜਾਬ ਵਿੱਚ ਵੱਧਦੇ ਨਸ਼ੇ ਵਿਉਪਾਰ ਨੇ ਬੇਤਹਾਸਾ ਅਪਰਾਧਾਂ ਵਿੱਚ ਵਾਧਾ ਕੀਤਾ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਰਕਾਰਾਂ ਹਕੀਕਤਨ ਅਮਲ ਤੋਂ ਵਾਂਝੀਆ ਅੰਮ੍ਰਿਤਸਰ:- 12 ਦਸੰਬਰ ( ) ਇਕ ਸਮਾਜਿਕ ਗੁਰਮਤਿ ਸਮਾਗਮ ਵਿੱਚ ਸਮਾਜ ਦੇ ਜੋ ਤਰਸਯੋਗ ਹਲਾਤ ਬਣੇ ਹੋਏ ਹਨ ਤੇ ਟਿਪਣੀ ਕਰਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ 14ਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਨਸਿਆਂ ਦੀ ਅਲਾਮਤ ਕਾਰਨ ਜਿੱਥੇ ਦੇਸ਼ ਦਾ ਅਰਥਚਾਰਾ ਪ੍ਰਭਾਵਿਤ ਹੁੰਦਾ ਹੈ, ਉੱਥੇ ਇਨ੍ਹਾਂ ਦਾ ਸਭ ਤੋਂ ਮਾੜਾ ਅਸਰ ਪਰਿਵਾਰਾਂ `ਤੇ ਪੈਂਦਾ ਹੈ । ਔਰਤਾਂ ਸੇ੍ਰਣੀ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦੀ ਲੋੜ ਹੈ । ਪੰਜਾਬ ਵਿੱਚ ਨਸ਼ਿਆਂ ਕਾਰਨ ਮਨੁੱਖੀ, ਖ਼ਾਸਕਰ ਨੌਜਵਾਨਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ। ਸੂਬੇ ਅੰਦਰ ਨਸ਼ਿਆਂ ਦੀ ਅਲਾਮਤ ਖਿਲਾਫ ਸਮਾਜਿਕ ਅਤੇ ਜਨਤਕ ਜਾਗਰੂਕਤਾ ਦੀ ਕੋਈ ਘਾਟ ਨਹੀਂ ਹੈ ਪਰ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਮੁਤੱਲਕ ਸਰਕਾਰ ਅਤੇ ਪੁਲੀਸ ਦੇ ਯਤਨਾਂ ਉੱਪਰ ਕਈ ਵਾਰ ਸਵਾਲ ਉੱਠਦੇ ਰਹੇ ਹਨ ਤੇ ਅੱਜ ਵੀ ਹਨ । ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿਮਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸਨੋਟ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਵਿੱਚ ਲੋਕਾਂ ਤੋਂ ਕਿਹੋ ਜਿਹਾ ਸਹਿਯੋਗ ਚਾਹੁੰਦੀ ਹੈ । ਕਈ ਸਾਲਾਂ ਤੋਂ ਪੰਜਾਬ ਦੇ ਕੁੱਝ ਵੱਡੇ ਅਬਰ ਰਸੂਖ ਰੱਕਣ ਵਾਲੇ ਸਿਆਸਤਦਾਨਾਂ ਅਤੇ ਸੀਨੀਅਰ ਪੁਲੀਸ ਅਫਸਰਾਂ ਦੇ ਨਾਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਦੇ ਰਹੇ ਹਨ । ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਕਈ ਵਾਰ ਵਿਸ਼ੇਸ਼ ਜਾਂਚ ਟੀਮਾਂ ਕਾਇਮ ਕਰ ਕੇ ਕਾਲੀਆਂ ਭੇਡਾਂ` ਨੂੰ ਬੇਨਕਾਬ ਕਰਨ ਦੇ ਦਾਅਵੇ ਕੀਤੇ ਪਰ ਇਸ ਨੂੰ ਕਦੇ ਵੀ ਅੰਜਾਮ ਤੱਕ ਨਹੀਂ ਪਹੁੰਚਾਇਆ ਗਿਆ । ਜਿਸ ਤੋਂ ਲਗਦਾ ਹੈ ਕਿ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਪਰ ਅਸਲ ਵਿੱਚ ਹਕੀਕੀ ਅਮਲ ਨਹੀਂ ਹੁੰਦਾ । ਨਿਹੰਗ ਮੁਖੀ ਨੇ ਕਿਹਾ ਪੰਜਾਬ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਜਾਂ ਅਣਹੋਂਦ ਕਰ ਕੇ ਨੌਜਵਾਨ ਵਰਗ ਨਿਰਾਸ਼ਾ ਦੇ ਆਲਮ ਵਿੱਚ ਹੈ । ਇਸ ਕਾਰਨ ਵੱਡੇ ਪੱਧਰ `ਤੇ ਪਰਵਾਸ, ਗੈਂਗਸਟਰਵਾਦ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਬੇਤਹਾਸਾ ਵਾਧਾ ਹੋਇਆ ਤੇ ਹੋ ਰਿਹਾ ਹੈ । ਇਹ ਚੇਨ ਚੱਕਰ ਨੂੰ ਤੋੜਨ ਲਈ ਵੱਖ-ਵੱਖ ਪੱਧਰਾਂ `ਤੇ ਮਿਲ ਜੁਲ ਕੇ ਲਗਾਤਾਰ ਹੰਭਲੇ ਮਾਰਨ ਦੀ ਲੋੜ ਹੈ । ਉਨ੍ਹਾਂ ਕਿਹਾ ਨਸ਼ਿਆਂ ਦੇ ਕਾਰੋਬਾਰ ਨਾਲ ਕਈ ਲੋਕਾਂ ਦੇ ਹਿੱਤ ਜੁੜ ਚੁੱਕੇ ਹਨ ਅਤੇ ਉਨ੍ਹਾਂ `ਚੋਂ ਕਈ ਪ੍ਰਭਾਵਸ਼ਾਲੀ ਲੋਕ ਵੀ ਹਨ ਜੋ ਅਜਿਹੀਆਂ ਸਮਾਜ ਸੁਧਾਰਕ ਜਨਤਕ ਸਰਗਰਮੀਆਂ ਨੂੰ ਬਦਨਾਮ ਜਾਂ ਸਾਬੋਤਾਜ ਕਰਨ ਦੀ ਤਾਕ ਵਿੱਚ ਰਹਿੰਦੇ ਹਨ। ਏਹੀ ਕਾਰਨ ਹੈ ਕਿ ਨਸ਼ਾਂ ਰੋਕੂ ਜਨਤਕ ਸੰਗਠਨਾਂ ਦੇ ਵਿਹਾਰ ਨੂੰ ਬੂਰ ਨਹੀਂ ਪਿਆ ।

Related Post