
ਬਿਹਾਰ ਦੇ ਪਟਨਾ ਸਾਹਿਬ ’ਚ ਹੋਈਆ 68ਵੀਂ ਨੈਸ਼ਨਲ ਸਕੂਲੀ ਖੇਡਾਂ ਵਿਚ ਗੁਰਲੀਨ ਕੌਰ ਰੱਖੜਾ ਜਿੱਤਿਆ ਬ੍ਰਰਾੳਂਜ ਤਮਗਾ
- by Jasbeer Singh
- February 15, 2025

ਬਿਹਾਰ ਦੇ ਪਟਨਾ ਸਾਹਿਬ ’ਚ ਹੋਈਆ 68ਵੀਂ ਨੈਸ਼ਨਲ ਸਕੂਲੀ ਖੇਡਾਂ ਵਿਚ ਗੁਰਲੀਨ ਕੌਰ ਰੱਖੜਾ ਜਿੱਤਿਆ ਬ੍ਰਰਾੳਂਜ ਤਮਗਾ ਪਟਿਆਲਾ 15 ਫਰਵਰੀ : ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਸਟੇਟ ਸਪੋਰਟ ਅਥਾਰਿਟੀ ਵਲੋਂ 68ਵੀਂ ਨੈਸ਼ਨਲ ਸਕੂਲੀ ਖੇਡਾਂ ਵਿਚ ਗੁਰਲੀਨ ਕੌਰ ਰੱਖੜਾ ਜਿੱਤਿਆ ਬ੍ਰਰਾੳਂਜ ਤਮਗਾ ਜਿੱਤ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਜਿਕਰਯੋਗ ਸਕੂਲੀ ਖੇਡਾ 2024-25 ਲਈ ਬਿਹਾਰ ਸਰਕਾਰ ਵਲੋਂ ਪਟਨਾ ਦੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਕਨਕਰਬਾਗ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਦੇਸ਼ ਭਰ ਤੋਂ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾ ਵਿਚ ਪੰਜਾਬ ਤੋਂ ਵਿਸ਼ੇਸ ਤੌਰ ਤੇ ਫੈਸ਼ਿੰਗ ਦੇ ਇਵੈਂਟ ਫੁਆਇਲ ਦੀ ਖਿਡਾਰਾਣਾਂ ਨੇ ਆਪਣੀ ਕਲਾ ਦਾ ਜੋਹਰ ਦਿਖਾਉਂਦੇ ਹੋਏ ਵੱਖ ਵੱਖ ਸਟੇਟਾਂ ਦੇ ਸਕੂਲੀ ਟੀਮਾਂ ਤੋਂ ਜਿੱਤ ਕੇ ਪੰਜਾਬ ਨੂੰ ਤੀਸਰਾ ਸਥਾਨ ਪ੍ਰਾਪਤ ਕਰਕੇ ਬ੍ਰਰਾੳਂਜ ਤਮਗਾ ਪੰਜਾਬ ਦੀ ਝੋਲੀ ਪਾਈਆ ਹੈ। ਜਿਸ ਨਾਲ ਸਕੂਲਾਂ ਵਿਚ ਵੀ ਖੁਸ਼ੀ ਪਾਈ ਗਈ। ਜਿੱਥੇ ਇਨ੍ਹਾਂ ਸਮੁਚੀਆਂ ਖਿਡਾਰਣਾਂ ਨੂੰ ਬਿਹਾਰ ਸਕੂਲ ਮੈਨੇਜਮੈਂਟ ਦੇ ਅਧਿਕਾਰੀਆਂ ਵਲੋਂ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਗੁਰਲੀਨ ਕੌਰ ਰੱਖੜਾ ਨੇ ਦੂਜੀ ਬਾਰ ਨੈਸ਼ਨਲ ਵਿਚ ਬ੍ਰਰਾੳਂਜ ਤਮਗਾ ਪ੍ਰਾਪਤ ਕੀਤਾ ਹੈ। ਜੋ ਕਿ ਸਕੂਲ ਆਫ ਐਮੀਨੇਸ ਫੇਜ 3 ਬੀ 1 ਮੋਹਾਲੀ ਦੀ ਵਿਦਿਆਥਣ ਹੈ। ਜੋ ਕਿ ਪੰਜਾਬ ਇੰਸਟੀਚਿਉਟ ਆਫ ਸਪੋਰਟਸ (ਪੀ.ਆਈ.ਐਸ) ਤੋਂ ਫੈਸਿੰਗ ਤੋਂ ਟ੍ਰੈਨਿੰਗ ਪ੍ਰਾਪਤ ਕਰ ਰਹੀ ਹੈ। ਇਸਦੇ ਕੌਚ ਪੰਕਜ ਸਿੰਗਲਾ ਵਲੋਂ ਵੀ ਇਸ ਜਿੱਤ ਤੇ ਖੁਸ਼ੀ ਜਾਹਿਰ ਕੀਤੀ ਗਈ। ਉਨ੍ਹਾਂ ਕਿਹਾ ਕਿ ਭੱਵਿਖ ਵਿਚ ਗੁਰਲੀਨ ਕੋਰ ਰੱਖੜਾ ਅੰਤਰਰਾਸ਼ਟਰੀ ਪੱਧਰ ਤੇ ਫੈਸਿੰਗ ਮੁਕਾਬਲੇ ਵਿਚ ਭਾਰਤ ਦਾ ਨਾਮ ਰੋਸ਼ਨ ਕਰੇਗੀ। ਦਸਣਯੋਗ ਹੈ ਕਿ ਬਿਹਾਰ ਸਕੂਲੀ ਖੇਡਾਂ ਵਿਚ ਪੰਜਾਬ ਸਕੂੁਲਾਂ ਵਲੋਂ ਸਮੁਚੇ ਖਿਡਾਰੀਆਂ ਦੇ ਮੁੱਖ ਪ੍ਰੰਬਧਕ ਪੁਨੀਤ ਚੌਪੜਾ ਪਟਿਆਲਾ ਸਨ ਅਤੇ ਇਨ੍ਹਾਂ ਸਮੁਚੇ ਟੀਮਾਂ ਦੇ ਮੁੱਖ ਕੌਚ ਕੇਹਰ ਸਿੰਘ ਅੰਮ੍ਰਿਤਸਰ ਨੂੰ ਸਰਕਾਰ ਵਲੋਂ ਵਿਸ਼ੇਸ ਤੋਰ ਡਿਉਟੀ ਸੌਂਪੀ ਗਈ ਸੀ। ਜਿੱਥੇ ਇਨ੍ਹਾਂ ਸਮੁਚੇ ਖਿਡਾਰੀਆਂ ਦੀ ਬਾ ਖੁਬੀ ਤਰੀਕੇ ਨਾਲ ਦੇਖ ਰੇਖ ਕੀਤੀ ਗਈ।