
ਰਾਜਸਥਾਨ ਵਿਚ ਭਜਨ ਲਾਲ ਕਰ ਰਹੀ ਹੈ ਲੋੜਵੰਦ ਗਰੀਬਾਂ ਦਾ ਹੱਕ ਖੋਹਣ ਵਾਲੇ ਧਨਾਂਢ ਲੋਕਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਯ
- by Jasbeer Singh
- August 26, 2024

ਰਾਜਸਥਾਨ ਵਿਚ ਭਜਨ ਲਾਲ ਕਰ ਰਹੀ ਹੈ ਲੋੜਵੰਦ ਗਰੀਬਾਂ ਦਾ ਹੱਕ ਖੋਹਣ ਵਾਲੇ ਧਨਾਂਢ ਲੋਕਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਦੇ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਹਟਾਉਣ ਲਈ ਯਤਨ ਰਾਜਸਥਾਨ : ਭਾਰਤ ਦੇਸ਼ ਦੇ ਸੂੁਬੇ ਰਾਜਸਥਾਨ ਦੀ ਭਜਨ ਲਾਲ ਸਰਕਾਰ ਮੁਫਤ ਰਾਸ਼ਨ ਯੋਜਨਾ ਨੂੰ ਲੈ ਕੇ ਇਕ ਵੱਡਾ ਕਦਮ ਚੁੱਕਣ ਦੇ ਚਲਦਿਆਂ ਸੂਬੇ ਵਿਚ ਮੁਫਤ ਰਾਸ਼ਨ ਦਾ ਆਨੰਦ ਲੈ ਕੇ ਲੋੜਵੰਦ ਗਰੀਬਾਂ ਦਾ ਹੱਕ ਖੋਹਣ ਵਾਲੇ ਧਨਾਂਢ ਲੋਕਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਦੇ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਹਟਾਉਣ ਦਾ ਯਤਨ ਕਰਨ ਜਾ ਰਹੀ ਹੈ।ਰਾਜ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜੋ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਦਾ ਲਾਭ ਲੈ ਰਹੇ ਹਨ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਕਾਰਾਂ ਵਰਗੇ ਲਗਜ਼ਰੀ ਵਾਹਨਾਂ ਦੀ ਵਰਤੋਂ ਕਰਦੇ ਹਨ ਅਤੇ ਆਮਦਨ ਕਰ ਅਦਾ ਕਰਦੇ ਹਨ। ਵਿਭਾਗ ਨੇ ਇਸ ਮਾਮਲੇ ਵਿੱਚ ਟਰਾਂਸਪੋਰਟ ਵਿਭਾਗ ਅਤੇ ਆਮਦਨ ਕਰ ਵਿਭਾਗ ਨੂੰ ਪੱਤਰ ਲਿਖਿਆ ਹੈ ਤਾਂ ਜੋ ਅਜਿਹੇ ਲੋਕਾਂ ਦੀ ਸ਼ਨਾਖਤ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਤੁਰੰਤ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਹਟਾ ਕੇ ਅਸਲ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਦਿੱਤਾ ਜਾ ਸਕੇ।