go to login
post

Jasbeer Singh

(Chief Editor)

Latest update

ਅੱਖਾਂ ਦੀ ਚਮਕ ਕਾਇਮ ਰੱਖਣ ਲਈ ਇਹ ਗੱਲਾਂ 'ਤੇ ਕਰੋ ਧਿਆਨ...

post-img

Health Tips: ਅੱਖਾਂ 'ਤੇ ਕਾਜਲ ਅਤੇ ਆਈਲਾਈਨਰ ਲਗਾਉਣਾ ਇਕ ਆਮ ਬਿਊਟੀ ਰੁਟੀਨ ਦਾ ਹਿੱਸਾ ਹੈ, ਜੋ ਕਿ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੀਤਾ ਜਾਂਦਾ ਹੈ, ਜ਼ਿਆਦਾਤਰ ਲੜਕੀਆਂ ਰੋਜ਼ਾਨਾ ਕਾਜਲ ਅਤੇ ਆਈਲਾਈਨਰ ਦੀ ਵਰਤੋਂ ਕਰਦੀਆਂ ਹਨ। ਇਹ ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਕਈ ਕੁੜੀਆਂ ਖਾਸ ਮੌਕਿਆਂ 'ਤੇ ਇਸ ਦੀ ਵਰਤੋਂ ਕਰਦੀਆਂ ਹਨ। ਪਰ ਕਈ ਔਰਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਦੀਆਂ ਹਨ। ਪਰ ਇਹ ਚੀਜ਼ਾਂ ਸੁੰਦਰਤਾ ਵਧਾਉਣ 'ਚ ਜ਼ਰੂਰ ਮਦਦ ਕਰਦੀਆਂ ਹਨ।ਕਾਜਲ ਅਤੇ ਆਈਲਾਈਨਰ ਦੀ ਰੋਜ਼ਾਨਾ ਵਰਤੋਂ ਵੀ ਵਿਅਕਤੀ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਕੈਮੀਕਲ ਮੌਜੂਦ ਹੁੰਦੇ ਹਨ, ਜਿਨ੍ਹਾਂ ਦਾ ਅਸਰ ਵਿਅਕਤੀ ਦੀਆਂ ਅੱਖਾਂ 'ਤੇ ਦੇਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਕੀ ਕਾਜਲ ਅਤੇ ਆਈਲਾਈਨਰ ਲਗਾਉਣ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਾਡੀਆਂ ਅੱਖਾਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਕਾਜਲ ਵਿੱਚ ਕੁਝ ਕੈਮੀਕਲ ਹੁੰਦੇ ਹਨ। ਇਸ ਲਈ ਇਸ ਨੂੰ ਦਿਨ ਭਰ ਲਗਾਉਣ ਜਾਂ ਜ਼ਿਆਦਾ ਮਾਤਰਾ 'ਚ ਲਗਾਉਣ ਨਾਲ ਦਰਦ ਦੇ ਨਾਲ-ਨਾਲ ਅੱਖਾਂ ਦੀ ਖੁਸ਼ਕੀ ਅਤੇ ਲਾਲੀ ਵੀ ਹੋ ਸਕਦੀ ਹੈ। ਕੁਝ ਘੰਟਿਆਂ ਲਈ ਹੀ ਕਾਜਲ ਲਗਾਉਣ ਦੀ ਕੋਸ਼ਿਸ਼ ਕਰੋ ਅਤੇ ਉਹ ਵੀ ਚੰਗੀ ਗੁਣਵੱਤਾ ਵਾਲੀ, ਜੇਕਰ ਅੱਖਾਂ ਵਿੱਚ ਦਰਦ ਹੋਵੇ, ਅੱਖਾਂ ਵਿੱਚ ਲਾਲੀ ਹੋਵੇ ਜਾਂ ਅੱਖਾਂ ਵਿੱਚ ਖਾਰਸ਼ ਹੋਵੇ ਤਾਂ ਕਾਜਲ ਲਗਾਉਣ ਤੋਂ ਬਚੋ। ਤੁਸੀ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਹੋਣ ਤਾਂ ਤੁਹਾਡੀ ਅੱਖਾਂ ਨੂੰ ਕੋਈ ਨੁਕਸਾਨ ਨਾ ਪੁਹੰਚੇ ਕਾਜਲ ਅਤੇ ਆਈਲਾਈਨਰ ਤੋਂ ਬਿਨਾਂ ਮੇਕਅੱਪ ਅਧੂਰਾ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਇਨ੍ਹਾਂ ਦੀ ਵਰਤੋਂ ਅੱਖਾਂ 'ਤੇ ਕਰ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਚੰਗੀ ਕੁਆਲਿਟੀ ਦੀ ਕਾਜਲ ਜਾਂ ਆਈਲਾਈਨਰ ਦੀ ਵਰਤੋਂ ਕਰੋ। ਮੇਕਅੱਪ ਉਤਾਰਦੇ ਸਮੇਂ ਹਮੇਸ਼ਾ ਚੰਗੇ ਮੇਕਅੱਪ ਰਿਮੂਵਰ ਦੀ ਵਰਤੋਂ ਕਰੋ ਅਤੇ ਅੱਖਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਮੇਕਅੱਪ ਹਟਾਉਣ ਤੋਂ ਬਾਅਦ ਤੁਸੀਂ ਅੱਖਾਂ 'ਤੇ ਠੰਡਾ ਪਾਣੀ ਵੀ ਛਿੜਕ ਸਕਦੇ ਹੋ। ਸੌਣ ਤੋਂ ਪਹਿਲਾਂ ਇਸ ਨੂੰ ਜ਼ਰੂਰ ਹਟਾਓ। ਇਸ ਦੇ ਨਾਲ ਹੀ ਸੀਮਤ ਸਮੇਂ ਲਈ ਕਾਜਲ ਜਾਂ ਆਈਲਾਈਨਰ ਦੀ ਵਰਤੋਂ ਕਰੋ ਅਤੇ ਜੇਕਰ ਉਤਪਾਦ ਜ਼ਿਆਦਾ ਪੁਰਾਣੇ ਹੋ ਗਏ ਹਨ ਤਾਂ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ। ਹੋ ਸਕੇ ਤਾਂ ਹਰਬਲ ਕਾਜਲ ਦੀ ਵਰਤੋਂ ਕਰੋ।ਅੱਜ-ਕੱਲ੍ਹ ਬਾਜ਼ਾਰ ਵਿੱਚ ਜੈੱਲ, ਪੈਨਸਿਲ ਅਤੇ ਤਰਲ ਕਿਸਮ ਦੇ ਕਾਜਲ ਅਤੇ ਆਈਲਾਈਨਰ ਉਪਲਬਧ ਹਨ। ਅਜਿਹੇ 'ਚ ਹਰ ਕੋਈ ਆਪਣੀ ਪਸੰਦ ਅਤੇ ਸਹੂਲਤ ਮੁਤਾਬਕ ਇਸ ਦੀ ਵਰਤੋਂ ਕਰਦਾ ਹੈ। ਪਰ ਅਜਿਹੀ ਸਥਿਤੀ ਵਿੱਚ ਇਹ ਧਿਆਨ ਰੱਖੋ ਕਿ ਕਾਜਲ ਲਗਾਉਂਦੇ ਸਮੇਂ ਤੁਹਾਡੇ ਦੋਵੇਂ ਹੱਥ ਜਾਂ ਬੁਰਸ਼ ਸਾਫ਼ ਹੋਣ। ਕਿਉਂਕਿ ਗੰਦੇ ਹੱਥਾਂ ਜਾਂ ਬੁਰਸ਼ ਨਾਲ ਕਾਜਲ ਲਗਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ।ਇਸ ਦੇ ਨਾਲ ਹੀ, ਵਾਟਰਲਾਈਨ ਦੇ ਅੰਦਰ ਕਾਜਲ ਲਗਾਉਣ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਨਾਲ ਅੱਖਾਂ ਵਿੱਚ ਜਲਣ ਜਾਂ ਖੁਸ਼ਕੀ ਹੋ ਸਕਦੀ ਹੈ। ਜੇਕਰ ਤੁਸੀਂ ਅੱਖਾਂ ਦਾ ਕੋਈ ਇਲਾਜ ਕਰਵਾ ਰਹੇ ਹੋ ਜਾਂ ਤੁਹਾਡੀ ਸਰਜਰੀ ਹੋਈ ਹੈ, ਤਾਂ ਇਸਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।

Related Post