July 6, 2024 01:23:47
post

Jasbeer Singh

(Chief Editor)

Latest update

Lok Sabha Elections 2024 : ਪੰਜਾਬ 'ਚ ਚੋਣ ਪ੍ਰਚਾਰ ਬੰਦ, 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਪਹਿਲੀ ਜੂਨ ਨੂੰ ਕਰਨ

post-img

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਖ਼ਰੀ ਗੇੜ ਤਹਿਤ ਇਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ ਬੰਦ ਹੋ ਗਿਆ। ਅੱਜ ਆਖ਼ਰੀ ਦਿਨ ਆਖ਼ਰੀ ਪਲ ਤੱਕ ਉਮੀਦਵਾਰਾਂ ਨੇ ਰੋਡ ਸ਼ੋਅ ਕੱਢਕੇ ਕਰੀਬ 2 ਕਰੋੜ 14 ਲੱਖ 61ਹਜ਼ਾਰ,739 ਵੋਟਰਾਂ ਨੂੰ ਆਪਣੀ-ਆਪਣੀ ਪਾਰਟੀ ਅਤੇ ਉਮੀਦਵਾਰ ਦੇ ਪੱਖ ਵਿਚ ਭੁਗਤਾਉਣ ਦੀ ਪੂਰੀ ਵਾਹ ਲਾਈ। -ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਅਮਿਤ ਸ਼ਾਹ, ਕੇਜਰੀਵਾਲ, ਪ੍ਰਿਅੰਕਾਂ, ਭਗਵੰਤ ਮਾਨ ਸਮੇਤ ਕਈ ਵੱਡੇ ਆਗੂਆਂ ਨੇ ਕੀਤਾ ਆਖ਼ਰੀ ਪਲ ਤੱਕ ਪ੍ਰਚਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਖ਼ਰੀ ਗੇੜ ਤਹਿਤ ਇਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ ਬੰਦ ਹੋ ਗਿਆ। ਅੱਜ ਆਖ਼ਰੀ ਦਿਨ ਆਖ਼ਰੀ ਪਲ ਤੱਕ ਉਮੀਦਵਾਰਾਂ ਨੇ ਰੋਡ ਸ਼ੋਅ ਕੱਢਕੇ ਕਰੀਬ 2 ਕਰੋੜ 14 ਲੱਖ 61ਹਜ਼ਾਰ,739 ਵੋਟਰਾਂ ਨੂੰ ਆਪਣੀ-ਆਪਣੀ ਪਾਰਟੀ ਅਤੇ ਉਮੀਦਵਾਰ ਦੇ ਪੱਖ ਵਿਚ ਭੁਗਤਾਉਣ ਦੀ ਪੂਰੀ ਵਾਹ ਲਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਡਾ, ਕਾਂਗਰਸ ਪ੍ਰਧਾਨ ਮਲਿਕਾ ਅਰੁਜਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾਂ ਗਾਂਧੀ, ਅਰਵਿੰਦ ਕੇਜਰੀਵਾਲ ਸਮੇਤ ਕਈ ਰਾਜਾਂ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਸਮੇਤ ਸੀਨੀਅਰ ਆਗੂਆਂ ਨੇ ਵੱਖ ਵੱਖ ਹਲਕਿਆਂ ਵਿਚ ਚੋਣ ਰੈਲੀਆਂ, ਮੀਟਿੰਗਾਂ ਅਤੇ ਰੋਡ ਸ਼ੋਅ ਜ਼ਰੀਏ ਵੋਟਰਾਂ ਨਾਲ ਸੰਵਾਦ ਰਚਾਇਆ। ਇਹਨਾਂ ਦੇ ਸਿਆਸੀ ਭਵਿੱਖ ਦਾ ਹੋਵੇਗਾ ਫੈਸਲਾ ਹਾਲਾਂਕਿ ਵੋਟਾਂ ਵਿਚ ਸੈਂਕੜੇ ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹੋਏ ਹਨ, ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਹਰਸਿਮਰਤ ਕੌਰ ਬਾਦਲ, ਪਰਨੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬਸਪਾ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜੀ, ਸੰਸਦ ਮੈਂਬਰ ਡਾ ਅਮਰ ਸਿੰਘ, ਗੁਰਜੀਤ ਔਜਲਾ, ਹੰਸ ਰਾਜ ਹੰਸ, ਅੰਮ੍ਰਿਤਸਰ ਤੋਂ ਭਾਜਪਾ ਦੇ ਤਰੁਣਜੀਤ ਸਿੰਘ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸੁਖਪਾਲ ਸਿੰਘ ਭੁੱਲਰ, ਗੁਰਮੀਤ ਸਿੰਘ ਖੁੱਡੀਆ, ਡਾ ਬਲਵੀਰ ਸਿੰਘ ਅਤੇ ਕਲਾਕਾਰ ਕਰਮਜੀਤ ਅਨਮੋਲ ਸ਼ਾਮਲ ਦੇ ਸਿਆਸੀ ਭਵਿੱਖ ਦਾ ਫੈਸਲਾ ਵੋਟਰ ਕਰਨਗੇ। ਡੀਸੀਜ਼ ਅਤੇ ਐੱਸਐੱਸਪੀਜ਼ ਨੂੰ 48 ਘੰਟਿਆਂ ਦੌਰਾਨ ਨਿਗਰਾਨੀ ਵਧਾਉਣ ਦੇ ਨਿਰਦੇਸ਼ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਨਿਰਪੱਖ ਚੋਣਾਂ ਕਰਵਾਉਣ ਲਈ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ (ਡੀਸੀਜ਼) ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀਜ਼) ਨੂੰ ਵੋਟਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਸਖ਼ਤ ਚੌਕਸੀ ਵਰਤਣ ਦੇ ਹੁਕਮ ਦਿੱਤੇ ਹਨ।

Related Post