July 6, 2024 01:58:03
post

Jasbeer Singh

(Chief Editor)

National

ਆਮ ਆਦਮੀ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਚਟਾਨ ਵਾਂਗ ਕੇਜਰੀਵਾਲ ਦੇ ਨਾਲ ਖੜ੍ਹੀ ਹੈ : ਵਿਧਾਇਕ ਮੁੰਡੀਆਂ

post-img

ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹੁਣ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਕੇ ਉਹ ਪਾਰਟੀ ਵਰਕਰਾਂ ਦਾ ਮਨੋਬਲ ਤੋੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ... ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਾਹਨੇਵਾਲ ਰੋਡ ਤੇ ਬਣੇ ਆਪਣੇ ਦਫਤਰ ਵਿੱਚ ਹਲਕਾ ਸਾਹਨੇਵਾਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਇਕਾਈ ਸਰਗਰਮ ਹੋ ਗਈ ਹੈ ਅਤੇ ਪਾਰਟੀ ਹਾਈ ਕਮਾਂਡ ਵੱਲੋਂ 31 ਮਾਰਚ ਨੂੰ ਗ੍ਰਿਫਤਾਰੀ ਦੇ ਵਿਰੋਧ ਵਿੱਚ ਦਿੱਲੀ ਵਿਖੇ ਮਹਾਰੈਲੀ ਰੱਖੀ ਗਈ ਹੈ। ਉਸ ਦੀਆਂ ਤਿਆਰੀਆਂ ਨੂੰ ਮੱਦੇਨਜਰ ਰੱਖਦਿਆਂ ਹਲਕਾ ਸਾਹਨੇਵਾਲ ਦੀ ਸਮੁੱਚੀ ਲੀਡਰਸ਼ਿਪ ਦੀ ਇੱਕ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੌਰਾਨ ਦਿੱਲੀ ਮਹਾਰੈਲੀ ਵਿੱਚ ਹਲਕਾ ਸਾਹਨੇਵਾਲ ਚੋਂ ਜਿਆਦਾ ਤੋਂ ਜਿਆਦਾ ਗਿਣਤੀ ਯਕੀਨੀ ਬਣਾਉਣ ਲਈ ਪਾਰਟੀ ਦੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜੋਸ਼ ਅਤੇ ਰੋਸ ਨਾਲ ਭਰੇ ਪਾਰਟੀ ਦੇ ਵਲੰਟੀਅਰਾਂ ਨੇ 31 ਮਾਰਚ ਨੂੰ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈਕੇ ਬੀਜੇਪੀ ਕੇਜਰੀਵਾਲ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹੁਣ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਕੇ ਉਹ ਪਾਰਟੀ ਵਰਕਰਾਂ ਦਾ ਮਨੋਬਲ ਤੋੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਕਰਕੇ ਟਿੱਲ ਦਾ ਜ਼ੋਰ ਲਗਾ ਕੇ ਦੇਖ ਲਿਆ ਪਰ ਪੂਰੇ ਦੇਸ਼ ਦਾ ਪਾਰਟੀ ਵਰਕਰ ਕੇਜਰੀਵਾਲ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ 31 ਨੂੰ ਅਸੀਂ ਦਿੱਲੀ ਲੱਖਾਂ ਦੀ ਗਿਣਤੀ ਵਿੱਚ ਪੁੱਜ ਕੇ ਭਾਜਪਾ ਅਤੇ ਮੋਦੀ ਸਰਕਾਰ ਦਾ ਭਰਮ ਭੁਲੇਖਾ ਕੱਢ ਦਿਆਂਗੇ। ਵਿਧਾਇਕ ਮੁੰਡੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਬਰ ਪੁੱਟਣ ਦਾ ਕੰਮ ਕੇਜਰੀਵਾਲ ਕਰ ਰਹੇ ਹਨ ਜਿਸ ਕਾਰਨ ਭਾਜਪਾ ਤੇ ਮੋਦੀ ਸਰਕਾਰ ਅੰਦਰੋਂ ਬਹੁਤ ਡਰੀਆਂ ਹੋਈਆਂ ਹਨ। ਇਨ੍ਹਾ ਦਾ ਡਰ ਜਾਇਜ ਵੀ ਹੈ ਕਿਉਂਕਿ ਮੋਦੀ ਐਂਡ ਪਾਰਟੀ ਨੂੰ ਜਦੋਂ ਵੀ ਹਰਾਇਆ ਕੇਜਰੀਵਾਲ ਨੇ ਹਰਾਇਆ ਤੇ ਲੋਕ ਸਭਾ ਚੋਣਾਂ 2024 ਜਰੀਏ ਵੀ ਹਰਾ ਕੇ ਇੰਡੀਆ ਨੂੰ ਭਾਜਪਾ ਮੁਕਤ ਕਰਨ ਦਾ ਮੁੱਢ ਬੰਨ੍ਹਣਗੇ। ਉਨ੍ਹਾਂ ਵਰਕਰਾਂ ਨੂੰ ਤਕੜੇ ਰਹਿਣ ਲਈ ਕਿਹਾ ਤਾਂ ਜੋ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਭਾਜਪਾ ਉਮੀਦਵਾਰਾਂ ਦੀ ਜਮਾਨਤਾਂ ਜਬਤ ਕਰਵਾ ਕੇ ਏਨ੍ਹਾ ਦੇ ਪਤਨ ਦੀ ਸ਼ੁਰੂਆਤ ਪੰਜਾਬ ਤੋਂ ਕਰੀਏ। ਇਸ ਮੌਕੇ ਹਲਕਾ ਸਾਹਨੇਵਾਲ ਦੇ ਮੁੱਖ ਦਫਤਰ ਵਿਖੇ ਬਲਾਕ ਪ੍ਰਧਾਨ ਅਤੇ ਅਹੁਦੇਦਾਰ ਸਾਹਿਬਾਨਾਂ ਨਾਲ 31 ਮਾਰਚ ਨੂੰ ਦਿੱਲੀ ਵਿਖੇ ਭਾਜਪਾ ਦੀ ਤਾਨਾਸ਼ਾਹੀ ਖ਼ਿਲਾਫ਼ ਹੋਣ ਵਾਲੀ ਮਹਾਂਰੈਲੀ ਲਈ ਵਿਚਾਰ ਚਰਚਾਵਾਂ ਕੀਤੀ ਗਈਆਂ। ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ ਤੇ ਡਟਾਂਗੇ ਇਨਕਲਾਬ ਜ਼ਿੰਦਾਬਾਦ।ਇਸ ਮੌਕੇ ਚੇਅਰਮੈਨ ਜ਼ੋਰਾਵਰ ਸਿੰਘ, ਐੱਸਸੀ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਬਲਵੰਤ ਸਿੰਘ ਨੰਦਪੁਰ, ਸਤਵਿੰਦਰ ਸਿੰਘ ਹੈਪੀ, ਕਮਲ ਰਾਮਗੜ੍ਹ,ਹਰਪ੍ਰੀਤ ਕੌਰ, ਨੇਹਾ ਚੌਰਸੀਆ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਜਸਵੰਤ ਸਿੰਘ, ਬਲਾਕ ਪ੍ਰਧਾਨ ਤਜਿੰਦਰ ਸਿੰਘ ਮਿੱਠੂ,ਸਰਬਜੀਤ ਕੰਡਿਆਣਾ, ਦਰਸ਼ਨ ਸਿੰਘ, ਪ੍ਰਿੰਸ ਸੈਣੀ, ਹੇਮਰਾਜ ਰਾਜ਼ੀ ਸਾਹਨੇਵਾਲ, ਗੁਰਸੇਵਕ ਸਾਹਨੇਵਾਲ, ਦਰਸ਼ਨ ਮਾਹਲਾ, ਹਰਦੇਵ ਸਿੰਘ ਸੋਢੀ, ਗੁੱਡੂ ਲਾਲਾ, ਸੌਰਵ, ਰਾਹੁਲ ਗੁਲੇਰੀਆਂ, ਰਿੰਕਲ ਸੈਣੀ, ਰੋਬਿਨ ਮੈਣੀ, ਸੁਰਜੀਤ ਸਿੰਘ, ਰਮਨ ਸ਼ਰਮਾ, ਪੱਪੀ, ਸੁਰਜੀਤ ਸਿੰਘ ਪ੍ਰਤਾਪਗੜ੍ਹ,ਆਦਿ ਹੋਰ ਮੌਜੂਦ ਸਨ।

Related Post