
ਸੱਸ ਤੇ ਸਹੁਰੇ ਨੂੰ ਬੇਹੋਸ਼ ਕਰਕੇ ਆਸ਼ਕ ਨਾਲ ਫਰਾਰ ਹੋਈ ਨੂੰਹ, ਘਰੋਂ ਲੈ ਗਈ ਲੱਖਾਂ ਦੇ ਗਹਿਣੇ
- by Jasbeer Singh
- August 24, 2024

ਸੱਸ ਤੇ ਸਹੁਰੇ ਨੂੰ ਬੇਹੋਸ਼ ਕਰਕੇ ਆਸ਼ਕ ਨਾਲ ਫਰਾਰ ਹੋਈ ਨੂੰਹ, ਘਰੋਂ ਲੈ ਗਈ ਲੱਖਾਂ ਦੇ ਗਹਿਣੇ ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਵਿਖੇ ਇੱਕ ਨੂੰਹ ਆਪਣੇ ਸੱਸ ਸਹੁਰੇ ਨੂੰ ਬੇਹੋਸ਼ ਕਰਕੇ ਘਰੋਂ ਆਸ਼ਕ ਨਾਲ ਫਰਾਰ ਹੋ ਗਈ ਸੀ, ਜਿਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਨੂੰਹ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਦਾ ਇਹ ਮਾਮਲਾ ਹੈ ਜਿੱਥੇ ਇੱਕ ਨੂੰਹ ਆਪਣੀ ਸੱਸ ਅਤੇ ਸਹੁਰੇ ਨੂੰ ਨਸ਼ੀਲੀ ਚੀਜ ਦੇਕੇ ਰਾਤ ਸਮੇਂ ਘਰੋਂ ਆਪਣੇ ਆਸ਼ਕ ਨਾਲ ਫਰਾਰ ਹੋ ਗਈ ਸੀ। ਇਹ ਜਾਂਦੀ ਹੋਈ ਆਪਣੇ ਨਾਲ 8 ਲੱਖ 63 ਹਜ਼ਾਰ ਦਾ ਸੋਨਾ, 2 ਪਾਸਪੋਰਟ, 4 ਏਟੀਐੱਮ ਅਤੇ ਗੱਡੀ ਲੈਕੇ ਫਰਾਰ ਹੋਈ ਸੀ, ਜਿਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੂੰਹ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਕੋਲੋਂ ਸੋਨੇ ਦੇ ਗਹਿਣੇ ਪਾਸਪੋਰਟ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਇਸ ਲੜਕੀ ਦਾ ਪਤੀ ਵਿਦੇਸ਼ ਰਹਿੰਦਾ ਸੀ। ਉਹਨਾਂ ਦੱਸਿਆ ਕਿ ਇਸ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।