
ਸੜਕ ਵਿਚਾਲੇ ਖੜ੍ਹੇ ਟਰੱਕ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਹੋਈ ਮੌਤ
- by Jasbeer Singh
- August 11, 2025

ਸੜਕ ਵਿਚਾਲੇ ਖੜ੍ਹੇ ਟਰੱਕ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਸਮਾਣਾ, 11 ਅਗਸਤ 2025 : ਥਾਣਾ ਸਦਰ ਸਮਾਣਾ ਪੁਲਸ ਨੇ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 285, 106 (1), 324 (2) ਬੀ. ਐਨ. ਐਸ. ਤਹਿਤ ਸੜਕ ਵਿਚਕਾਰ ਖੜ੍ਹੇ ਟਰੱਕ ਵਿਚ ਵੱਜਣ ਕਰਕੇ ਮੌਤ ਦੇ ਘਾਟ ਉਤਰ ਜਾਣ ਤੇ ਕੇਸ ਦਰਜ ਕੀਤਾ ਹੈ। ਪੁਲਸ ਨੇ ਕਰ ਦਿੱਤੀ ਹੈ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਓਮ ਪ੍ਰਕਾਸ਼ ਪੁੱਤਰ ਰਾਮ ਜਤਨ ਵਾਸੀ ਮਕਾਨ ਨੰ. 47 ਵਾਰਡ ਨੰ. 03 ਨੇੜੇ ਵਿਸ਼ਵਕਰਮਾ ਮੰਦਰ ਪਾਤੜਾਂ ਨੇ ਦੱਸਿਆ ਕਿ 8-9 ਅਗਸਤ ਦੀ ਦਰਮਿਆਨੀ ਰਾਤ ਨੂੰ ਉਸਦਾ ਲੜਕਾ ਮੁਨੀਸ਼ ਕੁਮਾਰ ਜੋ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਫਿਜੀਕਲ ਕਾਲਜ ਪਿੰਡ ਚੁੱਪਕੀ ਕੋਲ ਜਾ ਰਿਹਾ ਸੀ ਤਾਂ ਰਾਹ ਵਿਚਕਾਰ ਉਕਤ ਟਰੱਕ ਖੜ੍ਹਾ ਸੀ, ਜਿਸ ਕਾਰਨ ਮੁਨੀਸ਼ ਕੁਮਾਰ ਦਾ ਮੋਟਰਸਾਇਕਲ ਉਕਤ ਟਰੱਕ ਨਾਲ ਜਾ ਟਕਰਾਇਆ, ਜਿਸ ਕਾਰਨ ਹੋਏ ਐਕਸੀਡੈਂਟ ਵਿੱਚ ਮੁਨੀਸ਼ ਕੁਮਾਰ ਦੀ ਮੌਤ ਹੋ ਗਈ ।ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ।਼