post

Jasbeer Singh

(Chief Editor)

crime

ਨਾਭਾ ਵਿਖੇ ਨੋਜਵਾਨ ਲੜਕੀ ਦਾ ਕਤਲ

post-img

ਨਾਭਾ ਵਿਖੇ ਨੋਜਵਾਨ ਲੜਕੀ ਦਾ ਕਤਲ ਪੁਲਸ ਵਲੋਂ ਲੜਕੀ ਦੀ ਮਾਂ ਵਲੋਂ ਅਪਣੇ ਆਸ਼ਕ ਨਾਲ ਮਿਲ ਕੇ ਕਤਲ ਕੀਤੇ ਜਾਣ ਦਾ ਪ੍ਰਗਟਾਇਆ ਜਾ ਰਿਹਾ ਖਦਸਾ ਤਫਦੀਸ਼ ਜਾਰੀ ਨਾਭਾ : ਨਾਭਾ ਦੀ ਵਿਕਾਸ ਕਲੋਨੀ ਵਿੱਚ ਇੱਕ ਲੜਕੀ ਦੀ ਭੇਦਭਰੀ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੀ ਰਾਤ ਅਨੂੰ (25 ਸਾਲਾਂ) ਪੁੱਤਰੀ ਸੁਰਜੀਤ ਰਾਮ ਦੀ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ। ਦੇਰ ਰਾਤ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਾਭਾ ਦੀ ਸਰਕਾਰੀ ਹਸਪਤਾਲ ਵਿੱਚ ਮੋਰਚਰੀ ਵਿੱਚ ਰਖਾ ਦਿੱਤੀ । ਇਸ ਮੌਕੇ ਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਜਦੋਂ ਘਰ ਦੇ ਅੰਦਰੋਂ ਕੂਕਾਂ ਦੀ ਆਵਾਜ਼ ਆਈ ਅਤੇ ਅਸੀਂ ਗੇਟ ਖੜਕਾਇਆ ਅਤੇ ਗੇਟ ਨਹੀਂ ਖੋਲਿਆ ਅਤੇ ਫਿਰ ਬਾਅਦ ਵਿੱਚ ਅਸੀਂ ਦੇਰ ਰਾਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਜਦੋਂ ਗੇੜ ਤੋੜ ਕੇ ਅੰਦਰ ਵੜੇ ਤਾਂ ਅਸੀਂ ਵੀ ਹੱਕੇ ਬੱਕੇ ਰਹਿ ਗਏ ਕਿਉਂਕਿ ਅਨੂੰ ਨਾਮ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਖੂਨ ਨਾਲ ਲੱਥ ਪੱਥ ਪਈ ਸੀ, ਕਿਉਂਕਿ ਸਾਡਾ ਮਹੱਲਾ ਵੀ ਪੂਰਾ ਸਹਿਮ ਚੁੱਕਿਆ ਸੀ ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸ ਐਚ ਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਪਤਾ ਚੱਲਿਆ ਕੀ ਲੜਕੀ ਅਨੂੰ ਪੁੱਤਰੀ ਸੁਰਜੀਤ ਰਾਮ ਦਾ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚੇ ਅਤੇ ਮੁਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ। ਜਿਸ ਕਰਕੇ ਲੜਕੀ ਦਾ ਕਤਲ ਕਰ ਦਿੱਤਾ, ਇਸ ਸਬੰਧੀ ਅਸੀਂ ਮਾਮਲਾ ਦਰਜ ਕਰਕੇ ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੇ ਹਾਂ ।

Related Post