
ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
- by Jasbeer Singh
- October 26, 2024

ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ ਨਵਾਂਸ਼ਹਿਰ : ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫਤਾਰ ਥਾਣਾ ਕਾਠਗੜ੍ਹ ਨੇੜੇ ਹਾਈਟੈੱਕ ਨਾਕੇ ਦੌਰਾਨ ਆਸਰੋ ਚੌਂਕੀ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਸਖਤ ਕਾਰਵਾਈ ਕਰਦੇ ਹੋਏ 6 ਕਿਲੋਗ੍ਰਾਮ ਅਫੀਮ ਬਰਾਮਦ ਕਰਕੇ 1 ਦੋਸ਼ੀ ਨੂੰ ਕੀਤਾ ਕਾਬੂ ਜਦਕਿ ਦੂਸਰਾ ਜਿਸ ਵਿਅਕਤੀ ਨੂੰ ਅੱਗੇ ਦਿੱਤੀ ਜਾਣੀ ਸੀ ਅਫ਼ੀਮ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ. ਮਹਿਤਾਬ ਸਿੰਘ ਐਸ. ਐਸ. ਪੀ. ਸ਼ਹੀਦ ਭਗਤ ਸਿੰਘ ਨਗਰ ਨੇ ਦਸਿਆ ਏ. ਐਸ. ਆਈ. ਗੁਰਬਖਸ ਸਿੰਘ, ਇੰਚਾਰਜ ਚੌਕੀ ਆਸਰੋਂ ਥਾਣਾ ਕਾਨਗੜ੍ਹ ਸਮੇਤ ਸਾਥੀ ਕਰਮਚਾਰੀਆਂ ਨੇ ਹਾਈਟੈਕ ਨਾਕਾ ਆਸਰੋਂ ਵਿਖੇ ਰੋਪੜ, ਚੰਡੀਗੜ੍ਹ ਸਾਈਡ ਤੋਂ ਆ ਰਹੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਵਹੀਕਲਾਂ ਦੀ ਲਾਈਨ ’ਚੋਂ ਇੱਕ ਮੋਨਾ ਨੌਜਵਾਨ ਆਪਣੇ ਮੋਢੇ ’ਤੇ ਇੱਕ ਝੋਲਾ ਰੰਗ ਲਾਲ ਅਤੇ ਪੀਲਾ ਵਜਨਦਾਰ ਚੁੱਕੀ ਰੋਪੜ ਸਾਈਡ ਨੂੰ ਜਾਣ ਲੱਗਾ, ਜਿਸ ਨੂੰ ਸ਼ੱਕ ਦੇ ਅਧਾਰ ਤੇ ਪੁੱਛਗਿੱਛ ਕੀਤੀ ਗਈ, ਜਿਸ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਹਾਲਾ (ਖੁਜਾਲਾ) ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੱਸਿਆ ਜਦੋ ਮਨਪ੍ਰੀਤ ਸਿੰਘ ਉਕਤ ਦੇ ਝੋਲਾ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਇੱਕ ਪਲਾਸਟਿਕ ਦੇ ਲਿਫਾਫਾ ’ਚ ਲਪੇਟੀ ਹੋਈ 6 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਸੀ, ਜਿਸ ’ਤੇ ਐਨ. ਡੀ. ਪੀ. ਐਸ ਐਕਟ ਥਾਣਾ ਕਾਠਗੜ੍ਹ ਦਰਜ ਕਰਕੇ ਅਗਲੇਰੀ ਤਫਤੀਸ਼ ਕੀਤੀ ਗਈ । ਦੌਰਾਨੇ ਤਫਤੀਸ਼ ਦੋਸ਼ੀ ਮਨਪ੍ਰੀਤ ਸਿੰਘ ਉਕਤ ਨੇ ਆਪਣੀ ਪੁੱਛ-ਗਿੱਛ ਵਿੱਚ ਦੱਸਿਆ ਹੈ ਕਿ ਇਹ ਅਫੀਮ ਬਰੇਲੀ (ਉਤਰ ਪ੍ਰਦੇਸ਼) ਤੋਂ ਕਿਸੇ ਨਾ-ਮਲੂਮ ਵਿਅਕਤੀ ਪਾਸੋਂ ਲੈ ਕੇ ਆਇਆ ਸੀ ਅਤੇ ਉਸਨੇ ਅੱਗੇ ਇਹ ਅਫੀਮ ਜਰਨਲ ਲਾਭ ਸਿੰਘ ਉਰਫ ਜਨੂੰ ਪੁੱਤਰ ਗੁਰਮੀਤ ਸਿੰਘ ਵਾਸੀ ਅਕਾਲਗੜ੍ਹ ਡੁਪਈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੂੰ ਦੇਣੀ ਸੀ, ਜਿਸ ’ਤੇ ਜਰਨਲ ਲਾਭ ਸਿੰਘ ਉਕਤ ਨੂੰ ਮੁਕੱਦਮਾ ’ਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ । ਦੋਨਾਂ ਦੋਸ਼ੀਆਂ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.