
ਹੁਣ ਅੰਬਾਨੀ-ਅਡਾਨੀ ਨੂੰ ਗਾਲਾਂ ਨਹੀਂ ਕੱਢੀਆਂ ਜਾ ਰਹੀਆਂ, ਇਨ੍ਹਾਂ ਤੋਂ ਕਾਂਗਰਸ ਨੂੰ ਕਿੰਨਾ ਮਾਲ ਮਿਲ ਗਿਆ: ਮੋਦੀ
- by Aaksh News
- May 9, 2024

ਕਰੀਮਨਗਰ ਦੇ ਵੇਮੁਲਾਵਾੜਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਤੋਂ ਸਵੇਰੇ ਉੱਠਦੇ ਹੀ ਅੰਬਾਨੀ ਅਤੇ ਅਡਾਨੀ ਦਾ ਨਾਮ ਜਪਣ ਵਾਲੇ ਕਾਂਗਰਸ ਦੇ ਸ਼ਹਿਜ਼ਾਦੇ ਨੇ ਇਨ੍ਹਾਂ ਤੋਂ ਕਿੰਨਾ ਮਾਲ ਲਿਆ ਹੈ, ਜੋ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਉਨ੍ਹਾਂ ਨੂੰ ‘ਗਾਲ੍ਹਾਂ ਕੱਢਣੀਆਂ’ ਬੰਦ ਕਰ ਦਿੱਤੀਆਂ। ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਦਾ ਨਾਂ ਲਏ ਬਿਨਾਂ ਦਾਲ ‘ਚ ਕੁਝ ਕਾਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਕਿ ਕੋਈ ਨਾ ਕੋਈ ਚੋਰੀ ਦਾ ਮਾਲ ਟੈਂਪੂ ਭਰ ਕੇ ਤੁਸੀਂ ਲਿਆ।