ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ 8 ਹਜ਼ਾਰ ਖਿਡਾਰੀਆਂ ਨੇ ਦਿਖਾਏ ਖੇਡ ਪ੍ਰਤਿਭਾ
- by Jasbeer Singh
- September 24, 2024
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ 8 ਹਜ਼ਾਰ ਖਿਡਾਰੀਆਂ ਨੇ ਦਿਖਾਏ ਖੇਡ ਪ੍ਰਤਿਭਾ ਦੇ ਜੌਹਰ ਪਟਿਆਲਾ, 24 ਸਤੰਬਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਅੱਜ ਦੂਜੇ ਦਿਨ 8 ਹਜ਼ਾਰ ਖਿਡਾਰੀਆਂ ਦੇ ਖੇਡਾਂ 'ਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਵੱਖ ਵੱਖ ਖੇਡਾਂ ਦੇ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕਸਿੰਗ 'ਚ ਅੰਡਰ-17 ਲੜਕੀਆਂ 44-46 ਕਿੱਲੋ ਭਾਰ ਵਰਗ ਵਿੱਚ ਰਾਗਨੀ ਮੱਟੂ ਸਮਾਣਾ ਨੇ ਪਹਿਲਾ, ਅਦਿਤੀ ਮਲਟੀਪਰਪਜ਼ ਨੇ ਦੂਜਾ ਅਤੇ ਪਰੀ ਪੋਲੋ ਗਰਾਊਂਡ ਨੇ ਤੀਜਾ ਸਥਾਨ ਹਾਸਲ ਕੀਤਾ। 46-48 ਕਿੱਲੋ ਭਾਰ ਵਰਗ ਵਿੱਚ ਪੂਰਨੀਮਾ ਮਲਟੀਪਰਪਜ਼ ਨੇ ਪਹਿਲਾ, ਨੈਨਸੀ ਪੋਲੋ ਗਰਾਊਂਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਾਲੀਬਾਲ (ਸਮੈਸਿੰਗ) ਅੰਡਰ-14 ਲੜਕੇ ਨਾਭਾ ਦੀ ਟੀਮ ਨੇ ਭੈਡਭਾਲ ਦੀ ਟੀਮ ਨੂੰ, ਸਪਰਿੰਕਲ ਸਕੂਲ ਦੀ ਟੀਮ ਨੇ ਜੱਸੋਵਾਲ ਦੀ ਟੀਮ ਨੂੰ ਮਰਦਾਪੁਰ ਨੇ ਕੋਚਿੰਗ ਸੈਂਟਰ ਸਮਾਣਾ ਨੂੰ ਅਤੇ ਮਰਦਾਪੁਰ ਨੇ ਸਪਰਿੰਕਲ ਕਿੱਡਜ ਸਕੂਲ ਨੂੰ 2-0 ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਬਾਸਕਟਬਾਲ ਅੰਡਰ-14 ਲੜਕੇ ਦੇ ਮੁਕਾਬਲਿਆਂ ਵਿੱਚ ਮਲਟੀਪਰਪਜ਼ ਕੋਚਿੰਗ ਸੈਂਟਰ ਦੀ ਟੀਮ ਨੇ ਸ.ਸ.ਸ.ਸ ਲੌਟ ਦੀ ਟੀਮ ਨੂੰ 21-8 ਦੇ ਫ਼ਰਕ ਨਾਲ ਹਰਾ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ, ਗੁਰੂਕੁਲ ਸਕੂਲ ਦੀ ਟੀਮ ਨੇ ਮਹਾਰਾਜਾ ਭੁਪਿੰਦਰ ਸਿੰਘ ਕੋਚਿੰਗ ਸੈਂਟਰ ਦੀ ਟੀਮ ਨੂੰ 16 ਅੰਕਾਂ ਦੇ ਫ਼ਰਕ ਨਾਲ ਹਰਾ ਕਿ ਦੂਜਾ ਸਥਾਨ ਪ੍ਰਾਪਤ ਕੀਤਾ, ਤੀਜਾ ਸਥਾਨ ਪੋਲੋ ਗਰਾਊਂਡ ਦੀ ਟੀਮ ਨੇ ਗੁਰੂ ਤੇਗ਼ ਬਹਾਦਰ ਸਕੂਲ ਦੀ ਟੀਮ ਨੂੰ 21-8 ਦੇ ਫ਼ਰਕ ਨਾਲ ਹਰਾ ਕਿ ਤੀਸਰਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਅੰਡਰ-14 ਲੜਕੀਆਂ ਦੇ ਪ੍ਰੀ ਕੁਆਟਰ ਫਾਈਨਲ ਮੁਕਾਬਲੇ ਵਿੱਚ ਮਨੀਸ਼ਾ ਨੇ ਹਰਮਨ ਕੌਰ ਨਾਭਾ ਨੂੰ 3-0 ਦੇ ਫ਼ਰਕ ਨਾਲ ਹਰਾਇਆ, ਰਵਨੀਤ ਕੌਰ ਡੀਏਵੀ ਸਕੂਲ ਨੇ ਸਨੇਹਾ ਪੰਜਾਬੀ ਯੂਨੀਵਰਸਿਟੀ ਸਕੂਲ ਨੂੰ 3-2 ਦੇ ਫ਼ਰਕ ਨਾਲ ਹਰਾਇਆ, ਸਾਨੀਆ ਪੂਰੀ ਬ੍ਰਿਟਿਸ਼ ਕੋ-ਏਡ ਨੇ ਈਸ਼ੀਕਾ ਪੰਜਾਬੀ ਯੂਨੀਵਰਸਿਟੀ ਨੂੰ 3-0 ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਹਾਕੀ ਅੰਡਰ-17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਨਾਭਾ ਦੀ ਟੀਮ ਨੂੰ 7-0 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਅਥਲੈਟਿਕਸ 21-30 ਉਮਰ ਵਰਗ ਲੜਕੀਆਂ 'ਚ 800 ਮੀਟਰ ਦੌੜ 'ਚ ਮਹਿਕਪ੍ਰੀਤ ਕੌਰ ਪਟਿਆਲਾ ਨੇ ਪਹਿਲਾ ਅਤੇ ਇਸ਼ੂ ਰਾਣੀ ਪਾਤੜਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ ਦੌੜ ਵਿੱਚ ਅਭਿਸ਼ੇਕ ਗੁਪਤਾ ਪਟਿਆਲਾ ਸ਼ਹਿਰੀ ਨੇ ਪਹਿਲਾ ਸੁਖਦੀਪ ਸਿੰਘ ਸਮਾਣਾ ਨੇ ਦੂਜਾ ਤੇ ਗੁਰਿੰਦਰ ਸਿੰਘ ਪਟਿਆਲਾ ਦਿਹਾਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ- 17 ਲੜਕੀਆਂ ਦੇ ਖੇਡ ਮੁਕਾਬਲੇ ਵਿੱਚ ਨਾਨਕਸਰ ਦੀ ਟੀਮ ਨੇ ਹਰਪਾਲਪੁਰ ਦੀ ਟੀਮ ਨੂੰ 3-0 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਬਹਾਦਰਗੜ੍ਹ ਦੀ ਟੀਮ ਨੇ ਬਨਵਾਲਾ ਦੀ ਟੀਮ ਨੂੰ 2-0 ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਵੇਟ ਲਿਫ਼ਟਿੰਗ ਅੰਡਰ-21 ਲੜਕਿਆਂ ਦੇ 61 ਕਿੱਲੋ ਭਾਰ ਵਰਗ ਵਿੱਚ ਰੁਹਾਨ ਨੇ, 67 ਵਿੱਚ ਰੋਸ਼ਨ ਗੁਪਤਾ, 73 ਵਿੱਚ ਭੁਪਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 81 ਕਿੱਲੋ ਭਾਰ ਵਰਗ ਵਿੱਚ ਆਦਰਸ਼ਦੀਪ ਸਿੰਘ ਨੇ ਪਹਿਲਾ ਪ੍ਰਆਨਸ਼ੂ ਨੇ ਦੂਜਾ, 96 ਕਿੱਲੋ ਵਿੱਚ ਹਿਮਾਂਸ਼ੂ ਨੇ ਪਹਿਲਾ ਅਵਿਸ਼ ਨੇ ਦੂਜਾ, 102 ਅੰਸ਼ ਅਤੇ 109 ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਅੰਡਰ-17 ਲੜਕੀਆਂ ਬਾਰਨ ਨੇ ਰਾਜਪੁਰਾ ਨੂੰ 6-4 ਨਾਲ ਪੋਲੋ ਗਰਾਊਂਡ ਟੀਮ ਨੇ ਨਾਭਾ ਨੂੰ 1-0 ਨਾਲ ਭੁਨਰਨਹੇੜੀ ਨੇ ਦੀਪ ਇੰਗਲਿਸ਼ ਮਾਡਲ ਸਕੂਲ ਨੂੰ 9-5 ਨਾਲ ਅਤੇ ਸਨੌਰ ਨੇ ਸਮਾਣਾ ਨੂੰ 1-0 ਨਾਲ ਹਰਾ ਕਿ ਜੇਤੂ ਰਹੀ। ਕਿੱਕ ਬਾਕਸਿੰਗ ਅੰਡਰ-17 ਲੜਕਿਆਂ ਵਿੱਚ 32 ਕਿੱਲੋਗਰਾਮ ਭਾਰ ਵਰਗ ਵਿੱਚ ਅਸਰਿੰਦਰ ਜੈਮਸ ਪਬਲਿਕ ਸਕੂਲ ਜੇਤੂ ਰਿਹਾ ਇਸੇ ਤਰ੍ਹਾਂ 37 ਕਿੱਲੋਗਰਾਮ ਭਾਰ ਵਰਗ ਵਿੱਚ ਕਰਨ ਡੀ.ਬੀ.ਐਸ ਸੰਧੂ ਜੇਤੂ ਰਿਹਾ।
Related Post
Popular News
Hot Categories
Subscribe To Our Newsletter
No spam, notifications only about new products, updates.