

ਪੈਸਿਆਂ ਲਈ ਵੇਚੇ ਇੱਕ ਸਾਲ ਦੇ ਬੱਚੇ ਨੂੰ ਬਚਾਇਆ, 5 ਕਾਬੂ ਨਵੀਂ ਦਿੱਲੀ : ਅਗਵਾ ਕਰਨ ਤੋਂ ਬਾਅਦ ਪੈਸਿਆਂ ਲਈ ਵੇਚੇ ਇੱਕ ਬੱਚੇ ਨੂੰ ਦਿੱਲੀ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕਰਦਿਆਂ ਬਚਾਅ ਲਿਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹਿਲਾ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 6 ਜੂਨ ਦੀ ਰਾਤ ਤੋਂ ਕ੍ਰਿਸ਼ਨ ਵਿਹਾਰ ਦੇ ਕਾਂਝਵਾਲਾ ਰੋਡ ਤੋਂ 1 ਸਾਲ ਦਾ ਇੱਕ ਲੜਕਾ ਲਾਪਤਾ ਹੋਣ ਬਾਰੇ ਮਹਿਲਾ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸੀਸੀਟੀਵੀ ਕੈਮਰਿਆਂ ਦੀ ਰਿਕਾਰਿਡੰਗ ਅਤੇ ਸ਼ੱਕੀ ਵਿਅਕਤੀਆਂ ਦੇ ਕਾਲ ਵੇਰਵਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਬੱਚੇ ਨੂੰ ਅਗਵਾ ਕਰਨ ਦੀ ਦੋਸ਼ੀ ਔਰਤ ਨੂੰ ਕ੍ਰਿਸ਼ਨ ਵਿਹਾਰ ਦਿੱਲੀ ਤੋਂ ਕਾਬੂ ਕੀਤਾ ਗਿਆ। ਜਿਸ ਨੇ ਪੁੱਛਿਗੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਉਸ ਨੇ ਸ਼ਿਕਾਇਤਕਰਤਾ ਤੋਂ ਬੱਚਾ ਡੇਢ ਲੱਖ ਰੁਪਏ ‘ਚ ਲਿਆ ਸੀ ਅਤੇ ਦੋ ਲੱਖ ਦਸ ਹਜ਼ਾਰ ਰੁਪਏ ਵਿੱਚ ਕਿਸੇ ਹੋਰ ਔਰਤ ਨੂੰ ਵੇਚ ਦਿੱਤਾ। ਹਾਲਾਂਕਿ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਬੱਚਾ ਅੱਗੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ‘ਚ ਰਹਿਣ ਵਾਲੇ ਇਕ ਜੋੜੇ ਨੂੰ ਤਿੰਨ ਲੱਖ ਤੀਹ ਹਾਜ਼ਾਰ ਰੁਪਏ ਵਿਚ ਵੇਚ ਦਿੱਤਾ ਸੀ। ਕਾਬੂ ਕੀਤੇ ਜੋੜੇ ਨੇ ਵਿਚੋਂ ਅਰਪਿਤ ਨੇ ਪੁਲੀਸ ਨੂੰ ਦੱਸਿਆ ਬੇਔਲਾਦ ਹੋਣ ਕਾਰਨ ਉਨ੍ਹਾਂ ਨੇ ਬੱਚਾ ਲਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ।-