
ਪੀ. ਟੀ. ਆਈ. ਸੰਸਥਾਪਕ ਇਮਰਾਨ ਤੇ ਪਤਨੀ ਬੁਸ਼ਰਾ ਦੀ ਤੋਸ਼ਾਖਾਲਾ ਮਾਮਲੇ ਵਿਚ ਸੁਣਾਈ ਦੌਰਾਨ 8 ਦਿਨਾਂ ਦੇ ਸਰੀਰਕ ਰਿਮਾਂਡ
- by Jasbeer Singh
- July 15, 2024

ਪੀ. ਟੀ. ਆਈ. ਸੰਸਥਾਪਕ ਇਮਰਾਨ ਤੇ ਪਤਨੀ ਬੁਸ਼ਰਾ ਦੀ ਤੋਸ਼ਾਖਾਲਾ ਮਾਮਲੇ ਵਿਚ ਸੁਣਾਈ ਦੌਰਾਨ 8 ਦਿਨਾਂ ਦੇ ਸਰੀਰਕ ਰਿਮਾਂਡ ਤੇ ਭੇਜਿਆ ਰਾਵਲਪਿੰਡੀ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਤੋਸ਼ਾਖਾਨਾ ਮਾਮਲੇ `ਚ ਸੁਣਵਾਈ ਤੋਂ ਬਾਅਦ ਉਸ ਨੂੰ 8 ਦਿਨਾਂ ਦੇ ਸਰੀਰਕ ਰਿਮਾਂਡ `ਤੇ ਭੇਜ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਹਾਲ ਹੀ ਵਿਚ ਉਨ੍ਹਾਂ ਨੂੰ ਇਦਤ ਮਾਮਲੇ `ਚ ਬਰੀ ਕਰ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਦੇ ਜੱਜ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੂੰ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਸੀ। ਫੈਡਰਲ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਤਾਜ਼ੇ ਤੋਸ਼ਾਖਾਨਾ ਕੇਸ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦੇ ਖਿਲਾਫ ਜੇਲ੍ਹ ਦੀ ਸਜ਼ਾ ਨੂੰ ਮਨਜ਼ੂਰੀ ਦੇਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ।