
ਥਾਣਾ ਪਾਤੜਾਂ ਪੁਲਸ ਨੇ ਕੀਤਾ ਚਾਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
- by Jasbeer Singh
- June 14, 2025

ਥਾਣਾ ਪਾਤੜਾਂ ਪੁਲਸ ਨੇ ਕੀਤਾ ਚਾਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਪਾਤੜਾਂ, 14 ਜੂਨ : ਥਾਣਾ ਪਾਤੜਾਂ ਦੀ ਪੁਲਸ ਨੇਚਾਰ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 109, 133, 221 (1), 3 (5) ਬੀ. ਐਨ. ਐਸ. ਅਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਚਰਨ ਸਿੰਘ ਪੁੱਤਰ ਪ੍ਰੀਤਮ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਹਰਚਰਨ ਸਿੰਘ, ਰਵੀ ਸਿੰਘ ਪੁੱਤਰ ਹਰਚਰਨ ਸਿੰਘ, ਸੁਖਵਿੰਦਰ ਕੋਰ ਪਤਨੀ ਹਰਚਰਨ ਸਿੰਘ ਵਾਸੀਆਨ ਪਿੰਡ ਦੁਤਾਲ ਥਾਣਾ ਪਾਤੜਾਂ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸੀ-2 ਲਛੱਮਣ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਖਡਿਆਲ ਥਾਣਾ ਪਾਤੜਾਂ ਨੇ ਦੱਸਿਆ ਕਿ ਉਹ ਇੰਸਪੈਕਟਰ ਗੁਰਦਰਸ਼ਨ ਸਿੰਘ ਨਾਲ ਆਬਕਾਰੀ ਸਰਕਲ ਪਾਤੜਾਂ ਵਿਖੇ ਤਾਇਨਾਤ ਹੈਤੇ 12 ਜੂਨ 2025 ਨੂੰ ਉਨ੍ਹਾਂ ਨੂੰਸੂਚਨਾ ਮਿਲੀ ਕਿ ਹਰਚਰਨ ਸਿੰਘ ਨੇ ਆਪਣੇ ਘਰ ਅੰਦਰ ਲਾਹਣ ਕਸੀਦ ਕਰਨ ਲਈ ਰੱਖਿਆ ਹੋਇਆ ਹੈ, ਜਿਸ ਤੇ ਜਦੋਂ ਉਪਰੋਕਤ ਵਿਅਕਤੀਆਂ ਦੇ ਘਰ ਰੇਡ ਕੀਤੀ ਗਈ ਤਾਂ ਉਪਰੋਕਤ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਮੇਨ ਗੇਟ ਬੰਦ ਕਰ ਲਿਆ ਅਤੇ ਅੰਦਰ ਪਿਆ ਲਾਹਣ ਡੋਲ ਦਿੱਤਾ, ਜੋ ਬਾਹਰ ਪਾਈਪ ਰਾਹੀਂ ਸਾਫ ਨਜਰ ਆ ਰਿਹਾ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਪਰੋਕਤ ਵਿਅਕਤੀਆਂ ਨੂੰ ਗੇਟ ਖੋਲਣ ਲਈ ਕਿਹਾ ਗਿਆ ਤਾਂ ਪਾਈਪਾਂ ਅਤੇ ਰਾਡਾਂ ਨਾਲ ਪੁਲਸ ਪਾਰਟੀ ਤੇ ਹਮਲਾ ਕਰਕੇ ਉਸ ਦੀ ਕਾਫੀ ਕੁੱਟਮਾਰ ਕੀਤੀ ਅਤੇ ਵਰਦੀ ਪਾੜ ਦਿੱਤੀ, ਜਿਸਦੇ ਚਲਦਿਆਂ ਉਹ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਦਾਖਲ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।