
ਈ. ਡੀ. ਨੇ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇੇਲ ਨੂੰ ਕੀਤਾ ਗ੍ਰਿਫ਼ਤਾਰ
- by Jasbeer Singh
- July 18, 2025

ਈ. ਡੀ. ਨੇ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇੇਲ ਨੂੰ ਕੀਤਾ ਗ੍ਰਿਫ਼ਤਾਰ ਨਵੀਂ ਦਿੱਲੀ, 18 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸੈਂਟ ਡਾਇਰੈਕਟੋਰੇਟ (ਈ. ਡੀ) ਨੇ ਅੱਜ ਜਦੋਂ ਛੱਤੀਸਗੜ੍ਹ ਦੇ ਭਿਲਾਈ ਵਿਖੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਰੇਡ ਕੀਤੀ ਤੇ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ. ਵਲੋਂ ਉਸ ਨੂੰ ਰਾਏਪੁਰ ਵਿਖੇ ਦਫ਼ਤਰ ਲਿਜਾਇਆ ਜਾ ਰਿਹਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਕਾਂਗਰਸੀ ਵਰਕਰ ਕਰਨਗੇ ਈ. ਡੀ. ਦਫ਼ਤਰ ਅੱਗੇ ਪ੍ਰਦਰਸ਼ਨ ਈ. ਡੀ. ਵਲੋਂ ਜਿਸ ਦਫ਼ਤਰ ਵਿਖੇ ਚੈਤਨਿਆ ਬਘੇਲ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਾਂਗਰਸੀ ਵਰਕਰਾਂ ਵਲੋਂ ਉਸਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਈ. ਡੀ. ਨੇ ਜਿਥੇ ਅੱਜ ਚੈਤਨਿਆ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਅੱਜ ਹੀ ਉਸਦਾ ਜਨਮ ਦਿਨ ਵੀ ਹੈ। ਪਹਿਲਾਂ ਮੇਰੇ ਤੇ ਹੁਣ ਮੇਰੇ ਪੁੱਤਰ ਦੇ ਜਨਮ ਦਿਨ ਤੇ ਭੇਜੀ ਗਈ ਈ. ਡੀ. : ਬਘੇਲ ਕਾਂਗਰਸ ਦੇ ਸੀਨੀਅਰ ਨੇਤਾ ਭੁਪੇਸ਼ ਬਘੇਲ ਨੇ ਵਿਧਾਨ ਸਭਾ ਵਿਚ ਜਾਂਦੇ ਸਮੇਂ ਸਪੱਸ਼ਟ ਕਿਹਾ ਕਿ ਪਿਛਲੀ ਵਾਰ ਮੇਰੇ ਜਨਮ ਦਿਨ `ਤੇ ਹੁਣ ਮੇਰੇ ਪੁੱਤਰ ਦੇ ਜਨਮ ਦਿਨ ਤੇ ਈ. ਡੀ. ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਅਤੇ ਸ਼ਾਹ ਨੇ ਅਪਣੇ ਮਾਲਕ ਨੂੰ ਖ਼ੁਸ਼ ਕਰਨ ਲਈ ਈ. ਡੀ. ਭੇਜੀ ਹੈ ਪਰ ਉਹ ਨਾ ਤਾਂ ਝੁਕਣਗੇ ਅਤੇ ਨਾ ਹੀ ਡਰਨਗੇ। ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਵਿਚ ਅਡਾਨੀ ਦਾ ਮੁੱਦਾ ਉਠਾਇਆ ਜਾਵੇਗਾ ਦੇ ਚਲਦਿਆਂ ਈ. ਡੀ. ਭੇਜੀ ਗਈ ਹੈ ।