post

Jasbeer Singh

(Chief Editor)

Sports

ਪੁਲਿਸ ਡੀ. ਏ. ਵੀ. ਦੇ ਪਨਵਦੀਪ ਨੇ ਫਿਲੇਟਲੀ ਸਕਾਲਰਸ਼ਿਪ ਜਿੱਤਿਆ

post-img

ਪੁਲਿਸ ਡੀ. ਏ. ਵੀ. ਦੇ ਪਨਵਦੀਪ ਨੇ ਫਿਲੇਟਲੀ ਸਕਾਲਰਸ਼ਿਪ ਜਿੱਤਿਆ ਪਟਿਆਲਾ : ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਦੇ 6ਵੀਂ ਜਮਾਤ ਵਿੱਚ ਪੜ੍ਹਦੇ ਪਨਵਦੀਪ ਸਿੰਘ ਨੂੰ ਦੀਨ ਦਿਆਲ ਸਪਸ਼ ਯੋਜਨਾ-2024 ਤਹਿਤ ਫਿਲਾਟਲੀ ਕੁਇਜ਼ ਦਾ ਲੈਵਲ 1 ਪਾਸ ਕਰਨ ਤੋਂ ਬਾਅਦ ਵਜ਼ੀਫ਼ਾ ਮਿਲਿਆ ਹੈ । ਉਹ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਚੁਣੇ ਗਏ ਚਾਰ ਵਿਦਿਆਰਥੀਆਂ ਵਿੱਚੋਂ ਇੱਕ ਹੈ । 30 ਸਤੰਬਰ 2024 ਨੂੰ ਚੁਣੇ ਗਏ ਵਿਦਿਆਰਥੀਆਂ ਨੇ ਲੈਵਲ-2 ਲਈ ਫਿਲਾਟਲੀ ਪ੍ਰੋਜੈਕਟ ਜਮ੍ਹਾਂ ਕਰਵਾਇਆ ਤੇ ਉਸ ਦਾ ਪ੍ਰੋਜੈਕਟ ਪ੍ਰਵਾਨ ਕਰ ਲਿਆ ਗਿਆ ਅਤੇ ਉਸ ਨੂੰ  ਸਕਾਲਰਸ਼ਿਪ ਲਈ ਚੁਣਿਆ ਗਿਆ ਹੈ । ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਖਜੀਤ ਕੌਰ ਨੇ ਪਨਵਦੀਪ ਸਿੰਘ ਨੂੰ ਇਸ ਸਫਲਤਾ 'ਤੇ ਵਧਾਈ ਦਿੱਤੀ ਅਤੇ ਸਕੂਲ ਅਤੇ ਉਸਦੇ ਮਾਪਿਆਂ ਨੂੰ ਉਸਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤ । ਸਕੂਲ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਉਹ ਵੱਖ- ਵੱਖ ਖੇਤਰਾਂ ਵਿੱਚ ਮੱਲਾਂ ਮਾਰ ਸਕਣ ਅਤੇ ਆਪਣੇ ਆਤਮ ਵਿਸ਼ਵਾਸ ਵਿੱਚ ਵਾਧਾ ਕਰ ਸਕਣ ।

Related Post