post

Jasbeer Singh

(Chief Editor)

crime

ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤ ਲੜਕੇ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

post-img

ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤ ਲੜਕੇ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਨਾਭਾ, 27 ਮਈ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਇਕ ਅਣਪਛਾਤੇ ਲੜਕੇ ਵਿਰੁੱਧ 19 ਕਿਲੋ ਪੋਸਤ, ਡੋਡੇ ਬਰਾਮਦ ਹੋਣ ਤੇ ਐਨ . ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਥਾਣਾ ਕੋਤਵਾਲੀ ਨਾਭਾ ਦੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪਾਰਟੀ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁਰਾਣਾ ਕਿਲਾ ਨਾਭਾ ਕੋਲ ਮੌਜੂਦ ਸਨ ਤਾਂ ਦੇਖਿਆ ਕਿ ਪੁਰਾਣੀ ਕਚਿਹਰੀ ਦੀ ਬਿਲਡਿੰਗ ਨਾਲ ਜਾਂਦੇ ਰਸਤੇ ਤੇ ਇੱਕ ਅਣਪਛਾਤਾ ਲੜਕਾ ਪਲਾਸਟਿਕ ਥੈਲਾ ਲਈ ਬੈਠਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਿਆ, ਜਿਸਦਾ ਪਿੱਛਾ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਲੜਕਾ ਨਾਗਰਾ ਚੌਂਕ ਵੱਲ ਦੌੜ ਕੇ ਅੱਗੇ ਖੜ੍ਹੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ, ਜੋ ਦੌੜਦੇ ਸਮੇਂ ਉਸਦੀ ਜੇਬ ਵਿੱਚੋਂ 500 ਦੇ ਨੋਟਾ ਦੀ ਗੱਥੀ ਡਿੱਗ ਗਈ ਤੇਜਦੋਂ ਨੋਟਾਂ ਦੀ ਗਿਣਤੀ ਚੈਕ ਕੀਤੀ ਗਈ ਤਾਂ ਉਸ ਵਿਚ 500/500 ਦੇ 100 ਨੋਟ ਯਾਨੀ ਕਿ ਕੁੱਲ 50 ਹਜ਼ਾਰ ਰੁਪਏਸਨ ਅਤੇ ਪਲਾਸਟਿਕ ਥੈਲਾ ਚੈਕ ਕਰਨ ਤੇ 19 ਕਿਲੋ ਪੋਸਤ/ਡੋਡੇ ਬ੍ਰਾਮਦ ਹੋਏ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post