post

Jasbeer Singh

(Chief Editor)

Punjab

ਤਲਵੰਡੀ ਸਾਬੋ ਵਿਖੇ ਨਾਲੇ ਵਿਚ ਡਿੱਗੀ ਬਸ ਦੇ ਪੀੜ੍ਹਤਾਂ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵਿੱਤੀ ਮਦਦ ਦਾ ਐਲਾਨ

post-img

ਤਲਵੰਡੀ ਸਾਬੋ ਵਿਖੇ ਨਾਲੇ ਵਿਚ ਡਿੱਗੀ ਬਸ ਦੇ ਪੀੜ੍ਹਤਾਂ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵਿੱਤੀ ਮਦਦ ਦਾ ਐਲਾਨ ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ `ਚ ਸ਼ੁੱਕਰਵਾਰ ਸਵੇਰੇ ਹੋਏ ਭਿਆਨਕ ਹਾਦਸੇ `ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਹਸਪਤਾਲ ਜ਼ਖ਼ਮੀਆਂ ਦੀ ਛੇਤੀ ਤੰਦਰੁਸਤੀ ਲਈ ਕਾਮਨਾ ਕੀਤੀ ਹੈ।ਪ੍ਰਧਾਨ ਮੰਤਰੀ ਦਫਤਰ ਵੱਲੋਂ ਟਵਿੱਟਰ ਐਕਸ ਰਾਹੀਂ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਪੀ. ਐਮ. ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।ਪੋਸਟ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਐਕਸਗ੍ਰੇਸ਼ੀਆ, ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ । ਦੱਸ ਦਈਏ ਕਿ ਬਠਿੰਡਾ-ਤਲਵੰਡੀ ਸਾਬੋ ਰੋਡ `ਤੇ ਸਰਦੂਲਗੜ੍ਹ ਤੋਂ ਆ ਰਹੀ ਇੱਕ ਪ੍ਰਾਈਵੇਟ ਬੱਸ, ਤੇਜ਼ ਮੀਂਹ ਦੇ ਕਾਰਨ ਪੁਲ `ਤੇ ਲੰਘਣ ਸਮੇਂ ਬੇਕਾਬੂ ਹੋ ਕੇ ਗੰਦੇ ਨਾਲੇ ਵਿੱਚ ਜਾ ਡਿੱਗੀ ਸੀ । ਬੱਸ ਵਿੱਚ 46 ਸਵਾਰੀਆਂ ਸਵਾਰ ਸਨ, ਜਿਸ ਵਿੱਚ ਇੱਕ 2 ਸਾਲ ਦੀ ਬੱਚੀ, 17 ਸਾਲਾ ਲੜਕੀ, ਡਰਾਈਵਰ ਅਤੇ 2 ਔਰਤਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਸਨ ।

Related Post