
ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ
- by Jasbeer Singh
- July 29, 2024

ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ ਸਮਾਜਿਕ ਨਿਆਂ ਮੰਤਰੀ ਨੇ 15ਵੇਂ ਸੀ.ਐਸ.ਸੀ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਚੰਡੀਗੜ੍ਹ, 29 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋ ਰਹੀ ਹੈ। ਅੱਜ ਇੱਥੇ 15ਵੇਂ ਸੀ.ਐਸ.ਸੀ ਦਿਵਸ ਮੌਕੇ ਸ਼ਿਰਕਤ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ, ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤਰ, ਡਿਜੀਟਲ ਸਮਾਵੇਸ਼, ਸਰਕਾਰੀ ਸੇਵਾਵਾਂ ਤੱਕ ਪਹੁੰਚ, ਵਿੱਤੀ ਸਮਾਂਬੱਧ, ਈ-ਗਵਰਨੈਂਸ, ਉੱਦਮਤਾ ਵਿਕਾਸ, ਹੁਨਰ ਵਿਕਾਸ, ਸਿਹਤ ਸੰਭਾਲ ਸੇਵਾਵਾਂ, ਸਿੱਖਿਆ ਦੀਆਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਜਾ ਰਹੀ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਦੀ ਡਿਜੀਟਲ ਪਾੜੇ ਨੂੰ ਪੂਰਾ ਕਰਨ ਅਤੇ ਸਮਾਂਬੱਧ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਆਮ ਸੇਵਾ ਸੈਂਟਰ ਵੱਲੋਂ ਯੂਆਈਡੀਏਆਈ-ਆਧਾਰ ਸੇਵਾਵਾਂ, ਪੈਨਸ਼ਨ, ਵਿੱਤੀ ਸੇਵਾਵਾਂ (ਬੈਂਕਿੰਗ, ਲੋਨ, ਡਿਜੀ-ਪੇਅ ਅਤੇ ਬੀਮਾ), ਯਾਤਰਾ ਸੇਵਾਵਾਂ:(ਰੇਲਗੱਡੀ, ਬੱਸ, ਹਵਾਈ ਅਤੇ ਹਵਾਈ ਬੁਕਿੰਗ), ਫਾਰੇਕਸ ਅਤੇ ਡੀ.ਟੀ.ਐਚ, ਸਰਕਾਰੀ ਸੇਵਾਵਾਂ (ਆਯੁਸ਼ਮਾਨ ਭਾਰਤ, ਈ-ਸ਼੍ਰਮ, ਪ੍ਰਧਾਨ ਮੰਤਰੀ ਵਿਸ਼ਕਰਮਾ, ਪ੍ਰਧਾਨ ਮੰਤਰੀ ਮਾਨ ਧਨ ਯੋਜਨਾਵਾਂ), ਉਪਯੋਗਤਾ ਬਿੱਲ ਦੇ ਭੁਗਤਾਨ (ਬਿਜਲੀ, ਡਿਸ਼, ਮੋਬਾਈਲ ਰੀਚਾਰਜ), ਟੈਲੀ ਕਾਨੂੰਨੀ ਸੇਵਾਵਾਂ, ਸਿੱਖਿਆ ਸੇਵਾਵਾਂ (ਬਾਲ ਵਿਦਿਆਲਿਆ, ਉਡਾਨ, ਸੀ ਐਸ ਸੀ ਹੁਨਰ, ਸਰਕਾਰੀ ਪਰੀਕਸਾ, ਓਲੰਪੀਆਡ ਆਦਿ, ਹੈਲਥਕੇਅਰ ਸਰਵਿਸਿਜ਼, ਖੇਤੀਬਾੜੀ- ਪ੍ਰਧਾਨ ਮੰਤਰੀ ਕਿਸਾਨ, ਈ ਸਾਈਨ ਡਿਫੈਂਸ ਪੈਨਸ਼ਨਰਜ਼, ਗ੍ਰਾਮੀਣ ਈ ਸਟੋਰ ਅਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ।