

ਪੰਜਾਬ ਪੁਲਿਸ ਨੇ ਕੀਤੇ ਹੁਸ਼ਿਆਰਪੁਰ ਤੋਂ ਤਿੰਨ ਗੈਂਗਸਟਰ ਗ੍ਰਿਫਤਾਰ ਹੁਸਿ਼ਆਰਪੁਰ : ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਤੋਂ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਹਨ। ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਇਹ ਸਫਲਤਾ ਹਾਸਲ ਹੋਈ ਹੈ।ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਹੁਸ਼ਿਆਰਪੁਰ ਦੀ ਗਊਸ਼ਾਲਾ ਰੋਡ ‘ਤੇ ਸਥਿਤ ਧਰਮਸ਼ਾਲਾ ਵਿਚ 3 ਗੈਂਗਸਟਰ ਲੁਕੇ ਹੋਏ ਹਨ। ਪੁਲਿਸ ਨੇ ਵਿਉਂਤਬੰਦੀ ਨਾਲ ਘੇਰਾ ਪਾ ਕੇ ਤਿੰਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਲੁਕੇ ਹੋਣ ਦੀ ਜਾਣਕਾਰੀ ‘ਤੇ ਪੁਲਿਸ ਨੇ ਗਊਸ਼ਾਲਾ ਬਾਜ਼ਾਰ ਨੂੰ ਘੇਰਾ ਪਾ ਲਿਆ ਤੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ।