

ਸ਼ੰਭੂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱ ਧ ਕੇਸ ਦਰਜ ਸ਼ੰਭੂ, 18 ਜੁਲਾਈ () : ਥਾਣਾ ਸ਼ੰਭੂ ਪੁਲਸ ਨੇ ਸਿ਼ਕਾਇਤਕਰਤਾ ਰਾਜਿੰਦਰ ਕੁਮਾਰ ਪੁੱਤਰ ਚੌਧਰ ੀ ਰਾਮ ਵਾਸੀ ਉਪਕਾਰ ਨਗਰ ਗਲੀ ਨੰ 2 ਲੁਧਿਆਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 281, 324 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੇਸ਼ ਗੁਪਤਾ ਪੁੱਤਰ ਰਮੇਸ਼ ਕੁਮਾਰ ਵਾਸੀ ਫਲੈਟ ਨੰ. 18-19 ਵਿਧੀ ਟਾਵਰ ਮਹਾਗੁਨ ਮੰਤਰਾ 1 ਸੈਕਟਰ-10 ਗਰੇਟਰ ਨੌਇਡਾ ਵੈਸਟ ਯੂ.ਪੀ. ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਰਾਜਿੰਦਰ ਕੁਮਾਰ ਨੇ ਦੱਸਿਆ ਕਿ 13 ਜੁਲਾਈ ਨੂੰ ਉਹ ਆਪਣੇਪਰਿਵਾਰ ਸਮੇਤ ਕਾਰ ਵਿਚ ਸਵਾਰ ਹੋ ਕੇ ਪਿੰਡ ਮਰਦਾਪੁਰ ਦੇ ਕੋਲ ਜਾ ਰਿਹਾ ਸੀ ਕਿ ਉਪਰੋਕਤ ਵਿਅਕਤੀ ਨੇ ਆਪਣੀ ਕਾਰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਉਸਦੀ ਕਾਰ ਵਿਚ ਮਾਰੀ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਪਰਿਵਾਰ ਦੇ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।