post

Jasbeer Singh

(Chief Editor)

crime

ਛੇ ਮਹੀਨੇ ਪਹਿਲਾਂ ਕੋਰਟ ਮੈਰਿਜ਼ ਕਰਵਾ ਕੇ ਪਤੀ ਪਤਨੀ ਬਣਨ ਵਾਲੇ ਜੋੜੇ ਵਿਚੋਂ ਪਤਨੀ ਨੇ ਹੀ ਕਰ ਦਿੱਤਾ ਪਤੀ ਦਾ ਕਤਲ

post-img

ਛੇ ਮਹੀਨੇ ਪਹਿਲਾਂ ਕੋਰਟ ਮੈਰਿਜ਼ ਕਰਵਾ ਕੇ ਪਤੀ ਪਤਨੀ ਬਣਨ ਵਾਲੇ ਜੋੜੇ ਵਿਚੋਂ ਪਤਨੀ ਨੇ ਹੀ ਕਰ ਦਿੱਤਾ ਪਤੀ ਦਾ ਕਤਲ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (ਯੂ. ਪੀ.੍ਵ) ਦੇ ਸਿਧਾਰਥਨਗਰ ਜਿ਼ਲ੍ਹੇ ਵਿੱਚ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਦੱਸਣਯੋਗ ਹੈ ਕਿ ਦੋਵਾਂ ਨੇ ਛੇ ਮਹੀਨੇ ਪਹਿਲਾਂ ਹੀ ਕੋਰਟ ਮੈਰਿਜ ਕੀਤੀ ਸੀ। ਪਤਨੀ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮਾਮਲਾ ਸਿਧਾਰਥਨਗਰ ਜ਼ਿਲ੍ਹੇ ਦੇ ਚਿਲਹੀਆ ਥਾਣਾ ਖੇਤਰ ਦੀ ਗ੍ਰਾਮ ਪੰਚਾਇਤ ਸੰਤੋਰੀ ਨਾਲ ਸਬੰਧਤ ਹੈ।ਛੇ ਮਹੀਨੇ ਪਹਿਲਾਂ ਅਮਿਤ ਚੌਧਰੀ ਅਤੇ ਜੋਤੀ ਚੌਧਰੀ ਦਾ ਵਿਆਹ ਕੋਰਟ ਵਿੱਚ ਹੋਇਆ ਸੀ। ਇੰਸਟਾਗ੍ਰਾਮ ਰਾਹੀਂ ਦੋਵਾਂ ਵਿਚਾਲੇ ਦੋਸਤੀ ਹੋਈ ਸੀ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਹਾਂ ਨੇ ਕੋਰਟ ‘ਚ ਵਿਆਹ ਕਰਵਾ ਲਿਆ । ਅਮਿਤ ਆਪਣੀ ਪਤਨੀ ਜੋਤੀ ਨਾਲ ਉਨ੍ਹਾਂ ਦੇ ਪਿੰਡ ਦੇ ਘਰ ਵੱਖ ਰਹਿਣ ਲੱਗਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ। ਵਿਵਾਦ ਦਾ ਕਾਰਨ ਇੰਸਟਾਗ੍ਰਾਮ ਸੀ। ਜੋਤੀ ਸੋਸ਼ਲ ਮੀਡੀਆ ‘ਤੇ ਕਈ ਮੁੰਡਿਆਂ ਨਾਲ ਚੈਟ ਕਰਦੀ ਸੀ।ਅਮਿਤ ਜੋਤੀ ਨੂੰ ਕਿਸੇ ਹੋਰ ਨਾਲ ਗੱਲ ਕਰਨ ਤੋਂ ਵਰਜਦਾ ਸੀ। ਅਮਿਤ ਦੇ ਰੋਕਣ ਤੋਂ ਨਾਰਾਜ਼ ਹੋ ਕੇ ਜੋਤੀ ਨੇ ਅਮਿਤ ਦਾ ਕਤਲ ਕਰਨ ਦੀ ਯੋਜਨਾ ਬਣਾਈ। 3 ਅਕਤੂਬਰ ਦੀ ਰਾਤ ਨੂੰ ਉਸ ਨੇ ਪਿਆਰ ਨਾਲ ਅਮਿਤ ਨੂੰ ਖਾਣਾ ਖੁਆਇਆ। ਉਸ ਨੂੰ ਖਾਣੇ ਵਿੱਚ ਨੀਂਦ ਦੀ ਦਵਾਈ ਦਿੱਤੀ। ਅਮਿਤ ਦੇ ਸੌਣ ਤੋਂ ਬਾਅਦ ਜੋਤੀ ਨੇ ਉਸ ਦਾ ਕਤਲ ਕਰ ਦਿੱਤਾ। ਜੋਤੀ ਸਾਰੀ ਰਾਤ ਮੌਤ ਦੀ ਨੀਂਦ ਸੌਂ ਰਹੇ ਆਪਣੇ ਪਤੀ ਨਾਲ ਇਸ ਕਮਰੇ ਵਿੱਚ ਰਹੀ। ਸਵੇਰੇ ਉਸ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਜੋਤੀ ਨੇ ਪੁਲਿਸ ਦੇ ਸਾਹਮਣੇ ਇਸ ਅਪਰਾਧ ਨੂੰ ਕਬੂਲ ਵੀ ਕਰ ਲਿਆ ਹੈ ।ਇਸ ਮਾਮਲੇ ਵਿੱਚ ਸੀਓ ਅਰੁਣਕਾਂਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਚਿਲਹੀਆ ਥਾਣਾ ਖੇਤਰ ਦੇ ਪਿੰਡ ਸੰਤੋਰੀ ਵਿੱਚ ਇੱਕ ਨੌਜਵਾਨ ਦੇ ਕਤਲ ਦੀ ਸੂਚਨਾ ਮਿਲੀ ਸੀ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪਤਨੀ ਜੋਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਸਬੰਧਤ ਧਾਰਾਵਾਂ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ।

Related Post