July 6, 2024 00:44:09
post

Jasbeer Singh

(Chief Editor)

Latest update

ਸਨੀ ਦਿਓਲ ਨੇ ਲੋਕਾਂ ਨਾਲ ਪੰਜ ਸਾਲ ਧੋਖਾ ਕੀਤਾ: ਕਲਸੀ

post-img

ਵਿਧਾਨ ਸਭਾ ਹਲਕਾ ਸੁਜਾਨਪੁਰ ਦੀ ਚੋਣ ਰੈਲੀ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਦੀ ਅਗਵਾਈ ਵਿੱਚ ਇੱਥੇ ਪੰਗੋਲੀ ਚੌਕ ਵਿੱਚ ਕਰਵਾਈ ਗਈ। ਇਸ ਵਿੱਚ ਲੋਕ ਸਭਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਮੁੱਖ ਰੂਪ ਵਿੱਚ ਪੁੱਜੇ। ਇਸ ਤੋਂ ਇਲਾਵਾ ਪੈਸਕੋ ਦੇ ਚੇਅਰਮੈਨ ਕੈਪਟਨ ਸੁਨੀਲ ਗੁਪਤਾ, ਜਾਇੰਟ ਸਕੱਤਰ ਸੌਰਵ ਬਹਿਲ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਰੇਖਾ ਮਨੀ ਸ਼ਰਮਾ, ਮਾਰਕੀਟ ਕਮੇਟੀ ਚੇਅਰਮੈਨ ਵਿਕਾਸ ਸੈਣੀ, ਸੁਰਿੰਦਰ ਮਿਨਹਾਸ, ਕੁਲਦੀਪ ਸਿੰਘ, ਸੁਰਿੰਦਰ ਸ਼ਰਮਾ, ਰਮੇਸ਼ ਕੁਮਾਰ, ਅਭੀ ਸ਼ਰਮਾ, ਸਮੀਰ ਸ਼ਾਰਦਾ, ਰੋਹਿਤ ਸਿਆਲ, ਗੁਰਨਾਮ ਸਿੰਘ, ਸੰਦੀਪ ਪਠਾਨੀਆ ਆਦਿ ਹਾਜ਼ਰ ਸਨ। ਲੋਕ ਸਭਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਭਾਜਪਾ ਉੱਪਰ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸਨੀ ਦਿਓਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨਾਲ 5 ਸਾਲ ਧੋਖਾ ਕੀਤਾ ਹੈ। ਚੋਣ ਜਿੱਤਣ ਬਾਅਦ ਉਨ੍ਹਾਂ ਹਲਕੇ ਦੇ ਕੰਮ ਤਾਂ ਕੀ ਕਰਵਾਉਣੇ ਸਨ, ਲੋਕਾਂ ਦਾ ਧੰਨਵਾਦ ਕਰਨ ਤਕ ਨਹੀਂ ਆਏ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦੇਵੋ ਜੇ ਉਹ ਕੰਮ ਨਹੀਂ ਕਰਨਗੇ ਤਾਂ ਉਹ ਦੁਬਾਰਾ ਵੋਟ ਮੰਗਣ ਨਹੀਂ ਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਨੇ ਜੇਲ੍ਹ ’ਚ ਬੰਦ ਕੀਤਾ ਹੈ, ਇਸ ਦਾ ਬਦਲਾ ਲੋਕ ਵੋਟ ਪਾ ਕੇ ਲੈਣਗੇ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕਰ ਕੇ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੇ ਨਾਂ ਉਪਰ ਵੋਟਾਂ ਮੰਗ ਰਹੀ ਹੈ।

Related Post