post

Jasbeer Singh

(Chief Editor)

Latest update

ਲਾਪਤਾ ਯਾਤਰੂਆਂ ਦੀ ਭਾਲ ਲਈ ਭਾਰਤੀ ਟੀਮ ਨੇ ਕੀਤੀ ਨੇਪਾਲੀ ਅਧਿਕਾਰੀਆਂ ਦੀ ਬੇਨਤੀ ਤੇ ਚਿਤਵਨ ਪਹੁੰਚ

post-img

ਲਾਪਤਾ ਯਾਤਰੂਆਂ ਦੀ ਭਾਲ ਲਈ ਭਾਰਤੀ ਟੀਮ ਨੇ ਕੀਤੀ ਨੇਪਾਲੀ ਅਧਿਕਾਰੀਆਂ ਦੀ ਬੇਨਤੀ ਤੇ ਚਿਤਵਨ ਪਹੁੰਚ ਕਾਠਮੰਡੂ : ਨੇਪਾਲ `ਚ ਪਿਛਲੇ ਹਫ਼ਤੇ ਇਕ ਨਦੀ ਵਿਚ ਲਾਪਤਾ ਹੋਏ ਕਈ ਯਾਤਰੀਆਂ ਅਤੇ ਬੱਸਾਂ ਦੀ ਭਾਲ ਲਈ ਭਾਰਤ ਤੋਂ ਬਚਾਅ ਕਰਮੀਆਂ ਦੀ 12 ਮੈਂਬਰੀ ਟੀਮ ਸ਼ਨੀਵਾਰ ਨੂੰ ਹਿਮਾਲੀਅਨ ਦੇਸ਼ ਪਹੁੰਚੀ। ਨੇਪਾਲੀ ਅਧਿਕਾਰੀਆਂ ਦੀ ਬੇਨਤੀ `ਤੇ ਟੀਮ ਚਿਤਵਨ ਪਹੁੰਚੀ । ਨੇਪਾਲੀ ਅਧਿਕਾਰੀਆਂ ਨੇ 12 ਜੁਲਾਈ ਨੂੰ ਢਿੱਗਾਂ ਡਿੱਗਣ ਕਾਰਨ ਤ੍ਰਿਸ਼ੂਲੀ ਨਦੀ ਵਿੱਚ ਵਹਿ ਗਈਆਂ ਬੱਸਾਂ ਦੀ ਭਾਲ ਲਈ ਭਾਰਤ ਤੋਂ ਮਦਦ ਮੰਗੀ ਸੀ। 65 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਰਾਇਣਘਾਟ-ਮੁਗਲਿਨ ਰੋਡ `ਤੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਤ੍ਰਿਸ਼ੂਲੀ ਨਦੀ `ਚ ਰੁੜ੍ਹ ਜਾਣ ਤੋਂ ਬਾਅਦ 19 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਤਿੰਨ ਸਵਾਰੀਆਂ ਕਿਸੇ ਤਰ੍ਹਾਂ ਬੱਸ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਈਆਂ ਅਤੇ ਤੈਰ ਕੇ ਕਿਨਾਰੇ ਤੱਕ ਪਹੁੰਚ ਗਈਆਂ ।

Related Post