post

Jasbeer Singh

(Chief Editor)

Latest update

ਪੰਜਾਬ ਸਰਕਾਰ ਪਬਲਿਕ ਟਰਾਂਸਪੋਰਟ ਵਿਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹੋਈ ਗੰਭੀਰ

post-img

ਪੰਜਾਬ ਸਰਕਾਰ ਪਬਲਿਕ ਟਰਾਂਸਪੋਰਟ ਵਿਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹੋਈ ਗੰਭੀਰ ਚੰਡੀਗੜ੍ਹ : ਭਾਰਤ ਦੇਸ਼ ਦੇ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਮਾਨ ਸਰਕਾਰ ਸੂਬੇ ਦੇ ਵਿਕਾਸ ਦੇ ਨਾਲ-ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ। ਦਰਅਸਲ, ਕੋਲਕਾਤਾ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ ‘ਤੇ ਹਨ। ਇਸ ਤਹਿਤ ਜਨਤਕ ਟਰਾਂਸਪੋਰਟ ਨੂੰ ਆਮ ਲੋਕਾਂ, ਔਰਤਾਂ ਅਤੇ ਬੱਚਿਆਂ ਲਈ ਸੁਰੱਖਿਅਤ ਬਣਾਉਣ ਦੀ ਦਿਸ਼ਾ ‘ਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੋਹਾਲੀ ਸਥਿਤ ਇੱਕ ਆਈਟੀ ਕੰਪਨੀ ਸੀ-ਡੈਕ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਪਹਿਲਕਦਮੀ ਨਾਲ ਜੇਕਰ ਕੋਈ ਔਰਤ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਪ੍ਰੈੱਸ ਕਰੇਗੀ ਅਤੇ ਓਦੋਂ ਕਮਾਂਡ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸਿਜ ਚਲਾ ਜਾਵੇਗਾ।ਕੋਲਕਾਤਾ ਡਾਕਟਰ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਤੋਂ ਹੀ ਦੇਸ਼ ਭਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮੰਗ ਉੱਠ ਰਹੀ ਹੈ। ਅਜਿਹੇ ‘ਚ ਪੰਜਾਬ ਸਰਕਾਰ ਵੀ ਅਲਰਟ ਹੈ ਅਤੇ ਪਬਲਿਕ ਟਰਾਂਸਪੋਰਟ ‘ਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ।ਪੰਜਾਬ ਦੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਅਤੇ ਜੀ.ਪੀ.ਐਸ. ਸਿਸਟਮ ਲਗਾਇਆ ਜਾਵੇਗਾ, ਤਾਂ ਕਿ ਬੱਸ ਜਾਂ ਟੈਕਸੀ ਵਿੱਚ ਕੋਈ ਵੀ ਦੁਰਘਟਨਾ ਹੋਵੇ ਤਾਂ ਉਸ ਵਾਹਨ ਦੀ ਲੋਕੇਸ਼ਨ ਟ੍ਰੈਕ ਹੋ ਸਕੇ।

Related Post