ਟੈ੍ਰਫਿਕ ਪੁਲਸ ਨੇ ਜਾਰੀ ਕੀਤੀ ਨਵੀਂ ਐਡਵਾਈਜਰੀ ਲਾਲ ਕਿਲਾ ਕੀਤਾ ਤਿੰਨ ਦਿਨਾਂ ਵਾਸਤੇ ਬੰਦ ਨਵੀਂ ਦਿੱਲੀ, 11 ਨਵੰਬਰ 2025 : ਬੀਤੀ ਸ਼ਾਮ ਦਿੱਲੀ ਵਿਖੇ ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਜਿਥੇ ਟੈ੍ਰਫਿਕ ਪੁਲਸ ਨੇ ਨਵੀਂ ਐਡਵਾਈਜਰੀ ਜਾਰੀ ਕਰ ਦਿੱਤੀ ਹੈ, ਉਥੇ ਹੀ ਤਿੰਨ ਦਿਨਾ ਵਾਸਤੇ ਲਾਲ ਕਿਲੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਕਿਸ ਨੇ ਕੀਤਾ ਹੈ ਲਾਲ ਕਿਲੇ ਨੂੰ ਬੰਦ ਧਮਾਕੇ ਤੋਂ ਬਾਅਦ ਚੱਲ ਰਹੇ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਭਾਰਤੀ ਪੁਰਾਤਤਵ ਸਰਵੇਖਣ ਵਲੋਂ ਤਿੰਨ ਦਿਨਾਂ ਲਈ ਲਾਲ ਕਿਲਾ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।ਅਜਿਹੇ `ਚ ਹੁਣ 13 ਨਵੰਬਰ ਤੱਕ ਕਿਸੇ ਵੀ ਸੈਲਾਨੀ ਨੂੰ ਲਾਲ ਕਿਲ੍ਹਾ ਕੰਪਲੈਕਸ `ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

