

ਦੋ ਭਰਾਵਾਂ ਨੂੰ ਅਮਰੀਕੀ ਕੋਰਟ ਨੇ ਸੁਣਵਾਈ 30-30 ਮਹੀਨਿਆਂ ਦੀ ਸਜ਼ਾ ਨਵੀਂ ਦਿੱਲੀ, 15 ਜੁਲਾਈ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਅਦਾਲਤ ਨੇ ਦੋ ਭਰਾਵਾਂ ਨੂੰ ਅਮਰੀਕਾ ਵਿਚ ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੇ ਦੋਸ਼ ਹੇਠ 30-30 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਦੋਵੇਂ ਜਣੇ ਭਾਂਰਤੀ ਮੂਲ ਦੇ ਹਨ। ਕੌਣ ਹਨ ਦੋਵੇਂ ਜਣੇ ਅਮਰੀਕੀ ਅਦਾਲਤ ਵਿਚ ਜਿਨ੍ਹਾਂ ਦੋ ਭਰਾਵਾਂ ਨੂੰ ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ ਵਿਚ 30 ਸਾਲਾ ਕੁਮਾਰ ਝਾਅ ਅਤੇ 36 ਸਾਲਾ ਰਜਨੀਸ਼ ਕੁਮਾਰ ਝਾਅ ਸ਼ਾਮਲ ਹੈ। ਇਨ੍ਹਾਂ ਦੋਹਾਂ ਨੂੰ 20 ਅਪ੍ਰੈਲ 2023 ਨੂੰ ਸਿੰਗਾਪੁਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫ਼ਰਵਰੀ 2025 ਵਿਚ ਅਮਰੀਕਾ ਦੇ ਹਵਾਲੇ ਕਰ ਦਿਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਸੀਏਟਲ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਸਜ਼ਾ ਸੁਣਾਈ ਗਈ।