ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਨੇ ਕੀਤਾ ਦੋ ਵੱਖ ਵੱਖ ਯੂਨੀਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ
- by Jasbeer Singh
- August 13, 2024
ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਨੇ ਕੀਤਾ ਦੋ ਵੱਖ ਵੱਖ ਯੂਨੀਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਚੰਡੀਗੜ੍ਹ : ਪੰਜਾਬ ਵਿਜੀਲੈਂਸ ਨੇ ਪੰਜਾਬ ਦੇ ਦੋ ਪ੍ਰੋਫੈਸਰਾਂ ਨੂੰ 3 ਲੱਖ 50 ਹਜ਼ਾਰ ਰੁਪਏ ਦੀ ਨਕਦੀ ਨਾਲ ਗ੍ਰਿਫ਼ਤਾਰ ਕੀਤਾ ਹੈ ਤੇ ਦੋਹਾਂ ਵਿਰੁੱਧ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਥੇ ਹੀ ਬਸ ਨਹੀਂ ਦੋਹਾਂ ਨੂੰ ਅਦਾਲਤ ਵਲੋਂ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ । ਉੱਤਰੀ ਖੇਤਰ ਵਿਜੀਲੈਂਸ ਦੇ ਐੱਸ. ਪੀ. ਬਲਬੀਰ ਠਾਕੁਰ ਨੇ ਦੱਸਿਆ ਕਿ ਫ਼ਰੀਦਕੋਟ ਵਾਸੀ ਪ੍ਰੋ. ਰਾਕੇਸ਼ ਚਾਵਲਾ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਤੇ ਬਰਨਾਲਾ ਵਾਸੀ ਪ੍ਰੋ. ਪੁਨੀਤ ਕੁਮਾਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿਚ ਤਾਇਨਾਤ ਹਨ। ਪਿਛਲੇ ਦਿਨੀਂ ਪਾਲਮਪੁਰ ਦੇ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਂਡ ਰਿਸਰਚ ’ਚ ਇੰਸਪੈਕਸ਼ਨ ਦੌਰਾਨ ਫਾਰਮੇਸੀ ਕੌਂਸਲ ਆਫ ਇੰਡੀਆ ਨੇ ਦੋਵਾਂ ਦੀ ਨਿਯੁਕਤੀ ਕੀਤੀ ਸੀ। ਸ਼ੱਕ ਹੈ ਕਿ ਦੋਵਾਂ ਨੇ ਸਬੰਧਤ ਅਦਾਰੇ ਤੋਂ ਗ਼ਲਤ ਫ਼ਾਇਦਾ ਲਿਆ ਹੈ। ਇਸ ਸ਼ੱਕ ਤਹਿਤ ਵਿਜੀਲੈਂਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਵਾਂ ਨੂੰ ਨਕਦੀ ਨਾਲ ਗ੍ਰਿਫ਼ਤਾਰ ਕੀਤਾ ਹੈ। ਫੜੇ ਜਾਣ ’ਤੇ ਦੋਵੇਂ ਮੁਲਜ਼ਮ ਨਕਦੀ ਬਾਰੇ ਸਪਸ਼ਟ ਜਾਣਕਾਰੀ ਨਹੀਂ ਦੇ ਸਕੇ।
