post

Jasbeer Singh

(Chief Editor)

Latest update

Youtube Video Setting : ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਯੂਟਿਊਬ ਚ ਕਰੋ ਇਹ ਸੈਟਿੰਗ, ਨਹੀਂ ਦਿਖਾਈ ਦੇਣਗੇ ਅਸ਼ਲੀ

post-img

ਜੇਕਰ ਤੁਸੀਂ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੋ ਤਾਂ ਅਸੀਂ ਤੁਹਾਨੂੰ ਯੂਟਿਊਬ ਤੇ ਕੁਝ ਅਜਿਹੀਆਂ ਸੈਟਿੰਗਜ਼ ਬਾਰੇ ਦੱਸ ਰਹੇ ਹਾਂ, ਜਿਸ ਕਾਰਨ ਤੁਹਾਡੇ ਬੱਚੇ ਯੂ-ਟਿਊਬ ਤੇ ਅਸ਼ਲੀਲ ਜਾਂ ਹੌਰਰ ਵੀਡੀਓਜ਼ ਨਹੀਂ ਦੇਖ ਸਕਣਗੇ।ਆਪਣੇ ਸਮਾਰਟਫੋਨ ਚ YouTube ਐਪ ਨੂੰ ਓਪਨ ਕਰੋ।ਆਪਣੀ ਪ੍ਰੋਫਾਈਲ ਤੇ ਕਲਿੱਕ ਕਰੋ ਤੇ ਸੈਟਿੰਗਜ਼ ਵਿਕਲਪ ਤੇ ਜਾਓ।ਇਸ ਤੋਂ ਬਾਅਦ ਜਨਰਲ ਆਪਸ਼ਨ ਤੇ ਕਲਿੱਕ ਕਰੋ।ਥੋੜ੍ਹਾ ਜਿਹਾ Scroll ਕਰਨ ਤੇ ਤੁਹਾਨੂੰ Restricted Mode ਦਿਖਾਈ ਦੇਵੇਗਾ।ਇਸਦੇ ਸਾਹਮਣੇ ਦਿਖਾਈ ਦੇ ਰਹੇ ਬਟਨ ਨੂੰ ON ਕਰ ਦਿਉ।ਇਸ ਨੂੰ ON ਕਰ ਕੇ ਤੁਹਾਨੂੰ ਅਪਲਾਈ ਤੇ ਕਲਿੱਕ ਕਰਨਾ ਹੋਵੇਗਾ।ਇਸ ਸੈਟਿੰਗ ਨੂੰ ON ਕਰਨ ਨਾਲ ਬੱਚਿਆਂ ਨੂੰ YouTube ਫੀਡ ਚ ਅਸ਼ਲੀਲ ਵੀਡੀਓ ਨਹੀਂ ਦਿਖਾਈ ਦੇਣਗੇ।ਯੂਟਿਊਬ ਚ ਇੰਝ ਆਨ ਕਰੋ ਸਬ-ਟਾਈਟਲਕਈ ਵਾਰ ਯੂਟਿਊਬ ਤੇ ਅਜਿਹੀਆਂ ਵੀਡੀਓਜ਼ ਹੁੰਦੀਆਂ ਹਨ ਜੋ ਦੂਜੀਆਂ ਭਾਸ਼ਾਵਾਂ ਚ ਹੁੰਦੀਆਂ ਹਨ। ਅਜਿਹੀ ਸਥਿਤੀ ਚ ਤੁਸੀਂ ਸਬ-ਟਾਈਟਲ ਨੂੰ ਚਾਲੂ ਕਰ ਕੇ ਇਨ੍ਹਾਂ ਨੂੰ ਆਪਣੀ ਭਾਸ਼ਾ ਚ ਪੜ੍ਹ ਸਕਦੇ ਹੋ। ਯੂਟਿਊਬ ਤੇ ਤੁਸੀਂ ਸਬ-ਟਾਈਟਲ ਨੂੰ ON ਕਰ ਕੇ ਉਸ ਵੀਡੀਓ ਨੂੰ ਆਪਣੀ ਭਾਸ਼ਾ ਵਿੱਚ ਸਮਝ ਸਕਦੇ ਹੋ। ਤੁਸੀਂ ਸੈਟਿੰਗਜ਼ ਚ ਜਾ ਕੇ ਵੀ ਇਸ ਬਾਰੇ ਫੈਸਲਾ ਕਰ ਸਕਦੇ ਹੋ। ਜਦੋਂ ਤੁਸੀਂ Youtube ਵੀਡੀਓ ਪਲੇਅ ਕਰਦੇ ਹੋ ਤਾਂ ਤੁਹਾਨੂੰ CC ਦਾ ਵਿਕਲਪ ਦਿਖਾਈ ਦੇਵੇਗਾ। ਇਸਨੂੰ ON ਕਰ ਕੇ ਤੁਸੀਂ ਵੀਡੀਓ ਦੇ ਹੇਠਾਂ ਦਿੱਤੇ ਟੈਕਸਟ ਨੂੰ ਆਸਾਨੀ ਨਾਲ ਪੜ੍ਹ ਸਕਦੇ ਹੋ।

Related Post