ਟਰੰਪ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਨੂੰ ਦਿੱਤੇ 8 ਮਹੀਨਿਆਂ ਦੇ ਰਿਟਾਇਰਮੈਂਟ ਪੈਕੇਜ ਨੂੰ 40 ਹਜ਼ਾਰ ਸਰਕਾਰੀ ਕਰਮਚਾਰੀਆਂ
- by Jasbeer Singh
- February 6, 2025
ਟਰੰਪ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਨੂੰ ਦਿੱਤੇ 8 ਮਹੀਨਿਆਂ ਦੇ ਰਿਟਾਇਰਮੈਂਟ ਪੈਕੇਜ ਨੂੰ 40 ਹਜ਼ਾਰ ਸਰਕਾਰੀ ਕਰਮਚਾਰੀਆਂ ਦਿੱਤੀ ਸਹਿਮਤੀ ਅਮਰੀਕਾ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਸਰਕਾਰ ਨੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ 8 ਮਹੀਨਿਆਂ ਦੇ ਰਿਟਾਇਰਮੈਂਟ ਪੈਕੇਜ਼ ਦੀ ਪੇਸ਼ਕਸ਼ ਕੀਤੀ ਸੀ, ਜਿਸਦੇ ਚਲਦਿਆਂ 40 ਹਜ਼ਾਰ ਅਮਰੀਕੀ ਸਰਕਾਰੀ ਕਰਮਚਾਰੀਆਂ ਨੇ ਇਹ ਪੇਸ਼ਕਸ਼ ਮਨਜ਼ੂਰ ਕਰਦਿਆਂ ਆਪਣੀ ਸਹਿਮਤੀ ਦੇ ਦਿੱਤੀ ਹੈ । ਉਕਤ ਜਾਣਕਾਰੀ ਵੀਰਵਾਰ ਨੂੰ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦਿਤੀ ਗਈ । ਇਥੇ ਦੱਸਣਯੋਗ ਹੈ ਕਿ ਅਮਰੀਕੀ ਸਰਕਾਰ ਦੀ ਪੇਸ਼ਕਸ ਨੂੰ ਮਨਜ਼ੂਰ ਕਰਨ ਵਾਲੇ 40 ਹਜ਼ਾਰ ਕਰਮਚਾਰੀਆਂ ਦੀ ਰੇਸ਼ੋ ਚੈਕ ਕੀਤੀ ਜਾਵੇ ਤਾਂ ਇਹ 10 ਫੀਸਦੀ ਬਣਦੀ ਹੈ ਤੇ ਇਸ ਨਾਲ ਸਰਕਾਰ ਨੂੰ ਅਰਬਾਂ ਡਾਲਰ ਦੀ ਬਚਤ ਵੀ ਹੋਵੇਗੀ । ਬ੍ਰਾਡਕਾਸਟਰ ਨੇ ਕਿਹਾ ਕਿ ਕੁੱਲ ਮਿਲਾ ਕੇ ਅਮਰੀਕਾ ਵਿਚ ਲਗਭਗ 20 ਲੱਖ ਸਿਵਲ ਸੇਵਕਾਂ ਨੂੰ ਉਕਤ ਪੇਸ਼ਕਸ਼ ਮਿਲੀ ਹੈ । ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਪ੍ਰਸਾਰਕ ਨੂੰ ਦਸਿਆ ਕਿ ਸ਼ਰਤਾਂ ਤਹਿਤ ਅਸਤੀਫ਼ਾ ਦੇਣ ਦੇ ਇੱਛੁਕ ਲੋਕਾਂ ਦੀ ਗਿਣਤੀ ਵਧ ਰਹੀ ਹੈ ਪਰ ਪਰਸੋਨਲ ਮੈਨੇਜਮੈਂਟ ਦਫ਼ਤਰ ਦੀ ਸਮਾਂ ਸੀਮਾ ਤੋਂ ਬਾਅਦ ਅਸਤੀਫ਼ੇ ਜਾਰੀ ਰੱਖਣ ਦੀ ਯੋਜਨਾ ਨਹੀਂ ਹੈ । ਇਸ ਹਫ਼ਤੇ ਦੇ ਸ਼ੁਰੂ ਵਿਚ ਮੀਡੀਆ ਨੇ ਰਿਪੋਰਟ ’ਚ ਦਸਿਆ ਕਿ 20 ਹਜ਼ਾਰ ਤੋਂ ਵੱਧ ਸਿਵਲ ਸੇਵਕਾਂ ਨੇ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ।

