post

Jasbeer Singh

(Chief Editor)

Punjab

ਕੈਨੇਡਾ ਵਿਖੇ ਦਰਿਆ ਵਿਚ ਡੁੱਬ ਕੇ ਹੋਈ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

post-img

ਕੈਨੇਡਾ ਵਿਖੇ ਦਰਿਆ ਵਿਚ ਡੁੱਬ ਕੇ ਹੋਈ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਚੰਡੀਗੜ੍ਹ, 17 ਜੁਲਾਈ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਵਿਖੇ ਇਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਇਕ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਤੋਂ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਕੈਨੇਡਾ ਵਿਖੇ ਜਾਂਦੇ ਹਨ ਅਤੇ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰੀਕਿਆਂ ਨਾਲ ਹਾਦਸਿਆਂ ਦਾ ਸਿ਼ਕਾਰ ਹੋ ਜਾਂਦੇ ਹਨ, ਜਿਸ ਨਾਲ ਜਿਥੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ, ਉਥੇ ਪਿੱਛੇ ਰਹਿ ਜਾਂਦੇ ਪਰਿਵਾਰਕ ਮੈਂਬਰਾਂ ਨੂੰ ਸੰਤਾਪ ਭੋਗਣਾ ਪੈਂਦਾ ਹੈ। ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਨੌਜਵਾਨ ਕੈਨੇਡਾ ਵਿਖੇ ਗਰਗ ਕੈਮਲੂਪਸ ਨੇੜੇ ਥਾਮਪਸਨ ਦਰਿਆ ਦੇ ਕਿਨਾਰੇ ਬਣੇ ਓਵਰਲੈਂਡਰ ਪਾਰਕ `ਚ ਆਪਣੇ ਸਾਥੀਆਂ ਨਾਲ ਵਾਲੀਬਾਲ ਖੇਡ ਰਿਹਾ ਸੀ ਤੇ ਬਾਲ ਦਰਿਆ ਵਿਚ ਡਿੱਗ ਗਈ, ਜਿਸਨੰ ਲੈਣ ਲਈ ਜਤਿਨ ਗਰਗ ਦਰਿਆ ਵਿਚ ਗਿਆ ਅਤੇ ਡੁੱਬ ਗਿਆ ਤੇ ਮਰ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆ ਵਿਚ ਵਗ ਰਹੇ ਪਾਣੀ ਦਾ ਵਹਾਅ ਤੇਜ ਸੀ ਕਿ ਜਤਿਨ ਵੀ ਪਾਣੀ ਵਿਚ ਹੀ ਵਗ ਗਿਆ।

Related Post