ਬਾਲੀਵੁੱਡ ਸਟਾਰ ਧਰਮਿੰਦਰ ਕਰ ਗਏ ਅਕਾਲ ਚਲਾਣਾ ਮੁੰਬਈ, 11 ਨਵੰਬਰ 2025 : ਫਿ਼ਲਮ ਇੰਡਸਟ੍ਰੀ ਦੇ ਸੁਪਰ ਸਟਾਰ ਤੇ ਹੀਮੈਨ ਦੇ ਤੌਰ ਤੇ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਵਿੱਚ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਲ ਆਈ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਨਿਗਰਾਨੀ ਹੇਠ ਰੱਖਿਆ । ਉਦੋਂ ਤੋਂ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਕਰੀਅਰ ਦੌਰਾਨ ਧਰਮਿੰਦਰ ਨੇ ਕੀਤਾ 300 ਤੋਂ ਵਧ ਫਿ਼ਲਮਾਂ ਫਿ਼ਲਮ ਸਟਾਰ ਧਰਮਿੰਦਰ ਨੇ ਛੇ ਦਹਾਕਿਆਂ ਤੱਕ ਫਿਲਮਾਂ ਵਿੱਚ ਆਪਣੇ ਕਰੀਅਰ ਦੌਰਾਨ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ । ਇਸ ਸਮੇਂ ਦੌਰਾਨ ਉਨ੍ਹਾਂ ਵੱਡੇ ਪਰਦੇ `ਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾੲ ੇ। ਧਰਮਿੰਦਰ ਆਪਣੀਆਂ ਫਿਲਮਾਂ ਲਈ ਓਨੇ ਹੀ ਮਸ਼ਹੂਰ ਸਨ ਜਿੰਨੇ ਉਹ ਆਪਣੀ ਨਿੱਜੀ ਜਿ਼ੰਦਗੀ ਲਈ ਸਨ। ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਨ੍ਹਾਂ ਦੀ ਅਦਾਕਾਰੀ ਦੀ ਵਿਰਾਸਤ ਨੂੰ ਸੰਭਾਲਿਆ ਹੈ ਅਤੇ ਇਸਨੂੰ ਅੱਗੇ ਵਧਾ ਰਹੀਆਂ ਹਨ ।ਇੱਥੇ ਧਰਮਿੰਦਰ ਦੇ ਕਰੀਅਰ, ਉਨ੍ਹਾਂ ਦੇ ਸਟਾਰਡਮ ਵਿੱਚ ਵਾਧਾ, ਉਨ੍ਹਾਂ ਦੀ ਨਿੱਜੀ ਜਿ਼ੰਦਗੀ ਅਤੇ ਉਨ੍ਹਾਂ ਦੀਆਂ ਕੁਝ ਸਭ ਤੋਂ ਮਸ਼ਹੂਰ ਕਹਾਣੀਆਂ ਬਾਰੇ ਜਾਣੋ, ਜੋ ਇਹ ਯਕੀਨੀ ਬਣਾਉਣਗੀਆਂ ਕਿ ਧਰਮਿੰਦਰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ ।

